Mon, Apr 29, 2024
Whatsapp

ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ 

Written by  Shanker Badra -- March 23rd 2021 11:30 AM -- Updated: March 23rd 2021 11:49 AM
ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ 

ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ 

ਨਵੀਂ ਦਿੱਲੀ : ਸਰਚ ਇੰਜਨ ਗੂਗਲ (Google) ਦੀ ਈਮੇਲ ਸਰਵਿਸ ਜੀਮੇਲ(Gmail) ਸਮੇਤ ਕਈ ਹੋਰ ਸੇਵਾਵਾਂ ਮੰਗਲਵਾਰ ਨੂੰ ਖ਼ਰਾਬ ਹੋਣ ਦੀ ਖ਼ਬਰ ਮਿਲੀ ਹੈ। ਇਸ ਵੇਲੇ ਜੀਮੇਲ ਦੇ ਬਹੁਤ ਸਾਰੇ ਯੂਜਰ ਸੋਸ਼ਲ ਮੀਡੀਆ 'ਤੇ ਇਸ ਬਾਰੇ ਸ਼ਿਕਾਇਤ ਕਰ ਰਹੇ ਹਨ। ਕੁਝ ਉਪਭੋਗਤਾਵਾਂ ਦੇ ਸਮਾਰਟਫੋਨ ਵਿੱਚ ਜੀਮੇਲ ਐਪ ਤੋਂ ਇਲਾਵਾ ਗੂਗਲ ਪਿਕਸਲ ( Google Pixel ) ਅਤੇ ਐਮਾਜ਼ਾਨ (Amazon ) ਵਰਗੇ ਕੁਝ ਹੋਰ ਐਪਸ ਵੀ ਕ੍ਰੈਸ਼ ਹੋ ਰਹੇ ਹਨ। ਜੇਕਰ ਤੁਸੀਂ Android ਸਮਾਰਟਫੋਨ ਵਰਤਦੇ ਹੋ ਅਤੇ ਐਪ ਕ੍ਰੈਸ਼ ਹੋ ਰਹੇ ਹਨ ਤਾਂ ਇਸ ਲਈ ਤੁਸੀਂ ਇਕੱਲੇ ਨਹੀਂ ਹੋ। ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ [caption id="attachment_483451" align="aligncenter" width="300"]Android apps crashing for some users, Google working on a fix ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ[/caption] ਇਹ ਸਮੱਸਿਆ ਵਿਸ਼ਵ ਭਰ ਦੇ ਬਹੁਤ ਸਾਰੇ ਲੋਕਾਂ ਨਾਲ ਹੋ ਰਹੀ ਹੈ। ਗੂਗਲ ਇਸ 'ਤੇ ਕੰਮ ਕਰ ਰਿਹਾ ਹੈ।  ਮਹੱਤਵਪੂਰਣ ਗੱਲ ਇਹ ਹੈ ਕਿ Android ਐਪ ਕ੍ਰੈਸ਼ ਹੋਣ ਦਾ ਕਾਰਨ ਐਂਡਰਾਇਡ ਸਿਸਟਮ ਵੈੱਬਵਿਊ (Android System WebView ) ਹੈ। ਦਰਅਸਲ 'ਚ ਇਸ ਸਿਸਟਮ ਦੇ ਕਾਰਨ ਤੁਸੀਂ ਐਂਡਰਾਇਡ ਐਪਸ ਤੇ ਵੈਬ ਸਮੱਗਰੀ ਦੇਖ ਸਕਦੇ ਹੋ। ਇਸ ਵਿੱਚ ਕੁਝ ਸਮੱਸਿਆ ਆ ਗਈ ਹੈ ਅਤੇ ਐਪਸ ਕਰੈਸ਼ ਹੋ ਰਹੇ ਹਨ। [caption id="attachment_483450" align="aligncenter" width="282"]Android apps crashing for some users, Google working on a fix ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ[/caption] ਗੂਗਲ (Google) ਨੇ ਵੀ ਇਸ ਸੰਬੰਧੀ ਇਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ  ਕੰਪਨੀ ਨੇ ਕਿਹਾ ਹੈ ਕਿ ਕੁਝ ਉਪਭੋਗਤਾਵਾਂ (ਯੂਜਰ ) ਲਈ ਐਪਸ ਕਰੈਸ਼ ਹੋ ਰਹੇ ਹਨ ਅਤੇ ਇਹ ਵੈੱਬਵਿਊ ( WebView ) ਦੇ ਕਾਰਨ ਹੋ ਰਿਹਾ ਹੈ। ਕੰਪਨੀ ਇਸ ਨੂੰ ਠੀਕ ਕਰ ਰਹੀ ਹੈ। ਐਂਡਰਾਇਡ ਉਪਭੋਗਤਾ ਸੋਸ਼ਲ ਮੀਡੀਆ 'ਤੇ ਲਗਾਤਾਰ ਇਸ ਸਮੱਸਿਆ ਦੀ ਰਿਪੋਰਟ ਕਰ ਰਹੇ ਹਨ। ਲੋਕ ਸੋਸ਼ਲ ਮੀਡੀਆ 'ਤੇ ਵੀ ਇਸ ਸਮੱਸਿਆ ਦਾ ਹੱਲ ਦੱਸ ਰਹੇ ਹਨ। ਐਪ ਕਰੈਸ਼ ਹੋਣ ਬਾਰੇ ਸੈਮਸੰਗ ਸਪੋਰਟ (ਯੂਐਸ) ਦੇ ਟਵਿੱਟਰ ਹੈਂਡਲ 'ਤੇ ਵੀ ਟਵੀਟ ਕੀਤਾ ਗਿਆ ਹੈ। [caption id="attachment_483449" align="aligncenter" width="300"]Android apps crashing for some users, Google working on a fix ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ[/caption] ਸੈਮਸੰਗ ਸਪੋਰਟ (ਅਮਰੀਕਾ) ਨੇ ਆਪਣੇ ਟਵੀਟ ਵਿਚ ਐਪ ਕ੍ਰੈਸ਼ ਨੂੰ ਠੀਕ ਕਰਨ ਦਾ ਇਕ ਤਰੀਕਾ ਲਿਖਿਆ ਹੈ। ਇੱਥੇ WebViewਦੇ ਅਪਡੇਟ ਨੂੰ ਹਟਾਉਣ ਅਤੇ ਫੋਨ ਨੂੰ ਰੀਸਟਾਰਟ ਕਰਨ ਲਈ ਕਿਹਾ ਜਾਂਦਾ ਹੈ। ਇਸ ਪ੍ਰੇਸ਼ਾਨੀ ਨੂੰ ਅਜਿਹਾ ਕਰਨ ਨਾਲ ਹੱਲ ਕੀਤਾ ਜਾ ਸਕਦਾ ਹੈ। ਸੈਮਸੰਗ ਦੇ ਅਨੁਸਾਰ ਸਭ ਤੋਂ ਪਹਿਲਾਂ ਸੈਟਿੰਗ ਵਿੱਚ ਜਾਣਾ ਹੈ। ਇਸਦੇ ਬਾਅਦ ਐਪ ਵਿੱਚ ਜਾਓ ਅਤੇ ਤਿੰਨ ਬਿੰਦੀਆਂ ਦੇ ਆਈਕਨ ਨੂੰ ਟੈਪ ਕਰੋ। ਇੱਥੇ Show system apps ਵਿੱਚ ਜਾ ਕੇ ਐਂਡਰਾਇਡ ਸਿਸਟਮ ਵੈੱਬਵਿਊ (Android System WebView ) ਨੂੰ ਸਰਚ ਕਰਨਾ ਹੈ ਅਤੇ Unistall Updates 'ਤੇ ਕਲਿੱਕ ਕਰਨਾ ਹੈ। ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ [caption id="attachment_483460" align="aligncenter" width="813"] ਹੁਣ Gmail ਸਮੇਤ Android ਐਪਸ ਹੋ ਰਹੇ ਹਨ ਕਰੈਸ਼ , Google ਨੇ ਜਾਰੀ ਕੀਤਾ ਇੱਕ ਬਿਆਨ[/caption] ਕੁਝ ਉਪਭੋਗਤਾ ਕਹਿੰਦੇ ਹਨ ਕਿ ਇਨ੍ਹਾਂ ਪੜਾਵਾਂ ਦੀ ਪਾਲਣਾ ਕਰਕੇ ਇਸ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ। ਹਾਲਾਂਕਿ, ਇਸਦੇ ਬਾਵਜੂਦ ਕੁਝ ਲੋਕਾਂ ਦੀ ਸਮੱਸਿਆ ਬਣੀ ਹੋਈ ਹੈ। ਗੂਗਲ ਜਲਦੀ ਹੀ ਇਸ ਸੰਬੰਧੀ ਅਪਡੇਟ ਜਾਰੀ ਕਰੇਗੀ, ਜਿਸ ਤੋਂ ਬਾਅਦ ਇਹ ਸਮੱਸਿਆ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ। ਇਕ ਜੀਮੇਲ ਨੇ ਕਿਹਾ ਕਿ ਜੀਮੇਲ ਐਪ ਖੋਲ੍ਹਣ' ਤੇ ਇਹ ਕ੍ਰੈਸ਼ ਹੋ ਜਾਂਦਾ ਹੈ ਅਤੇ ਤੁਰੰਤ ਬੰਦ ਹੋ ਜਾਂਦਾ ਹੈ। ਫੋਨ ਬੰਦ ਕਰਕੇ ਮੁੜ ਚਾਲੂ ਕਰਨ ਤੋਂ ਬਾਅਦ ਵੀ ਸਮੱਸਿਆ ਦੂਰ ਨਹੀਂ ਹੋਈ। ਅਜੇ ਤੱਕ ਇਹ ਸਮੱਸਿਆ ਕੰਪਨੀ ਦੁਆਰਾ ਹੱਲ ਨਹੀਂ ਕੀਤੀ ਗਈ। -PTCNews


Top News view more...

Latest News view more...