Mon, Apr 29, 2024
Whatsapp

ਕੇਰਲ 'ਚ ਇਕ ਹੋਰ ਜ਼ਖ਼ਮੀ ਹਾਥੀ ਦੀ ਇਲਾਜ਼ ਦੌਰਾਨ ਮੌਤ, ਸਰੀਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ

Written by  Shanker Badra -- June 09th 2020 06:05 PM
ਕੇਰਲ 'ਚ ਇਕ ਹੋਰ ਜ਼ਖ਼ਮੀ ਹਾਥੀ ਦੀ ਇਲਾਜ਼ ਦੌਰਾਨ ਮੌਤ, ਸਰੀਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ

ਕੇਰਲ 'ਚ ਇਕ ਹੋਰ ਜ਼ਖ਼ਮੀ ਹਾਥੀ ਦੀ ਇਲਾਜ਼ ਦੌਰਾਨ ਮੌਤ, ਸਰੀਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ

ਕੇਰਲ 'ਚ ਇਕ ਹੋਰ ਜ਼ਖ਼ਮੀ ਹਾਥੀ ਦੀ ਇਲਾਜ਼ ਦੌਰਾਨ ਮੌਤ, ਸਰੀਰ 'ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ:ਤਿਰੂਵਨੰਤਪੁਰਮ  : ਕੇਰਲ ਦੇ ਮੱਲਾਪੁਰਮ 'ਚ ਇਕ ਹੋਰ ਹਾਥੀ ਦੀ ਸੋਮਵਾਰ ਨੂੰ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਉਸ ਦਾ 5 ਦਿਨ ਤੋਂ ਇਲਾਜ਼ ਚੱਲ ਰਿਹਾ ਸੀ। ਹਾਥੀ ਦੀ ਮੌਤ ਹੋਣ ਮਗਰੋਂ ਪੋਸਟਮਾਰਟਮ ਕੀਤਾ ਗਿਆ ਹੈ, ਇਸ ਤੋਂ ਬਾਅਦ ਫੋਰੈਸਟ ਅਧਿਕਾਰੀਆਂ ਵੱਲੋਂ ਉਸ ਨੂੰ ਸਾੜ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਜ਼ਖ਼ਮਾਂ ਤੋਂ ਲੱਗ ਰਿਹਾ ਸੀ ਕਿ ਉਹ ਕਿਸੇ ਦੂਜੇ ਹਾਥੀ ਨਾਲ ਲੜਾਈ 'ਚ ਜ਼ਖ਼ਮੀ ਹੋਇਆ ਸੀ। ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਜੰਬੋ ਪਿਛਲੇ ਪੰਜ ਦਿਨਾਂ ਤੋਂ ਆਪਣੇ ਜ਼ਖਮਾਂ ਦਾ ਇਲਾਜ ਕਰਵਾ ਰਿਹਾ ਸੀ। ਉੱਤਰ ਨੀਲੰਬਰ ਫੋਰੈਸਟ ਰੇਂਜ 'ਚ ਸਥਾਨਕ ਲੋਕਾਂ ਨੂੰ ਇਹ ਹਾਥੀ ਜ਼ਖਮੀ ਮਿਲਿਆ ਸੀ ਅਤੇ ਜੰਗਲਾਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਉਸਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਸਨ। ਹਾਲਾਂਕਿ ਜ਼ਖਮੀ ਹਾਥੀ ਦਾ ਵਿਸ਼ੇਸ਼ ਇਲਾਜ ਮੁਹੱਈਆ ਕਰਵਾਉਣ ਲਈ ਵਯਾਨਡ ਦੀ ਇਕ ਵਿਸ਼ੇਸ਼ ਟੀਮ ਨੂੰ ਵੀ ਬੁਲਾਇਆ ਗਿਆ ਸੀ ਪਰ ਸੱਟਾਂ ਜ਼ਿਆਦਾ ਹੋਣ ਕਰਕੇ ਹਾਥੀ ਨੇ ਦਮ ਤੋੜ ਦਿੱਤਾ ਹੈ। ਜੰਗਲ ਦੇ ਅਧਿਕਾਰੀਆਂ ਨੇ ਹਾਥੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਸਾੜ ਦਿੱਤੀ ਹੈ। ਦੱਸ ਦੇਈਏ ਕਿ 27 ਮਈ ਨੂੰ ਕੇਰਲਾ ਦੇ ਕੋਚੀ 'ਚ ਕੁਝ ਲੋਕਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਇਕ ਗਰਭਵਤੀ ਹਾਥੀ ਨੂੰ ਅਨਾਨਾਸ 'ਚ ਪਟਾਕੇ ਭਰ ਕੇ ਖੁਆ ਦਿੱਤੇ ਤੇ ਇਹ ਪਟਾਕੇ ਹਾਥੀ ਦੇ ਮੂੰਹ 'ਚ ਫਟ ਗਏ ਸਨ। ਜਿਸ ਕਾਰਨ ਹਾਥੀ ਦੇ ਨਾਲ ਨਾਲ ਉਸ ਦੇ ਢਿੱਡ ਵਿਚਲਾ ਪਲ ਰਿਹਾ ਬੱਚਾ ਵੀ ਮਾਰਿਆ ਗਿਆ ਸੀ। -PTCNews


Top News view more...

Latest News view more...