Mon, Apr 29, 2024
Whatsapp

ਖੁਸ਼ਖ਼ਬਰੀ-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ

Written by  Kaveri Joshi -- August 27th 2020 01:23 PM -- Updated: August 27th 2020 07:18 PM
ਖੁਸ਼ਖ਼ਬਰੀ-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ

ਖੁਸ਼ਖ਼ਬਰੀ-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ

ਮਨੋਰੰਜਨ ਜਗਤ-ਖੁਸ਼ਖ਼ਬਰੀ-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ: ਫ਼ਿਲਮੀ ਦੁਨੀਆਂ ਅਤੇ ਕ੍ਰਿਕਟ ਜਗਤ ਦੀ ਸੁਪ੍ਰਸਿੱਧ ਜੋੜੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਲੋਕਾਂ ਦੇ ਦਿਲਾਂ 'ਤੇ ਹਮੇਸ਼ਾ ਤੋਂ ਹੀ ਰਾਜ ਕਰਦੀ ਆਈ ਹੈ , ਦੱਸ ਦੇਈਏ ਕਿ ਹੁਣ ਉਹਨਾਂ ਦੋਵਾਂ ਦੇ ਦਿਲਾਂ 'ਤੇ ਰਾਜ ਕਰਨ ਲਈ, ਉਹਨਾਂ ਦਾ ਆਪਣਾ ਅੰਸ਼ ਜਲਦ ਆਪਣੀਆਂ ਕਿਲਕਾਰੀਆਂ ਦੀ ਗੂੰਜ ਸੰਗ ਉਹਨਾਂ ਦੀ ਜ਼ਿੰਦਗੀ ਨੂੰ ਮਹਿਕਾਉਣ ਆ ਰਿਹਾ ਹੈ , ਜੀ ਹਾਂ, ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਲਦ ਮਾਤਾ-ਪਿਤਾ ਬਣਨ ਵਾਲੇ ਹਨ । ਜ਼ਿਕਰਯੋਗ ਹੈ ਕਿ ਅਦਾਕਾਰਾ ਅਨੁਸ਼ਕਾ ਅਤੇ ਕ੍ਰਿਕਟਰ ਵਿਰਾਟ ਨੇ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਇਹ ਖਬਰ ਸਾਰਿਆਂ ਨਾਲ ਸ਼ੇਅਰ ਕੀਤੀ ਹੈ। ਉਪਰੋਕਤ ਤਸਵੀਰ ਵਿਚ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ । ਬਹੁਤ ਦਿਲਕਸ਼ ਡਰੈੱਸ 'ਚ ਅਨੁਸ਼ਕਾ ਦਾ ਬੇਬੀ ਬੰਪ ਵੀ ਝਲਕ ਰਿਹਾ ਹੈ । ਤਸਵੀਰ 'ਚ ਦੋਵਾਂ ਨੇ ਲਿਖਿਆ-‘ਔਰ ਫਿਰ, ਹਮ ਤੀਨ ਹੋ ਜਾਏਂਗੇ।ਜਨਵਰੀ 2021 ਵਿਚ ਆ ਰਿਹਾ ਹੈ।--And then, we were three! Arriving Jan 2021 ❤️?-

 
View this post on Instagram
 

And then, we were three! Arriving Jan 2021 ❤️?

A post shared by AnushkaSharma1588 (@anushkasharma) on


ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ , ਲੋਕਾਂ ਦੀ ਚਹੇਤੀ ਜੋੜੀ ਵੱਲੋਂ ਜਦੋਂ ਹੀ ਆਪਣੇ-ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇਹ ਖੁਸ਼ੀ ਸਾਂਝੀ ਕੀਤੀ , ਤਾਂ ਇਸਦੇ ਨਾਲ ਹੀ ਖੁਸ਼ਨਸੀਬ ਜੋੜੀ ਨੂੰ ਮੁਬਾਰਕਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ । ਫਿਲਮ ਜਗਤ ਦੇ ਅਭਿਨੇਤਾ-ਅਭਿਨੇਤਰੀਆਂ ਤੋਂ ਲੈ ਕੇ ਖੇਡ ਜਗਤ ਦੀਆਂ ਹਸਤੀਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ । ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਸੰਬਰ 2017 ਵਿਚ ਇਟਲੀ ਵਿਚ ਵਿਆਹ ਦੇ ਬੰਧਨ 'ਚ ਬੱਝੇ ਸਨ । ਫਿਲਮ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਅਨੁਸ਼ਕਾ ਨੂੰ ਵਧਾਈ ਦਿੱਤੀ ਗਈ। ਆਲੀਆ ਭੱਟ, ਵਰੁਣ ਧਵਨ ਅਤੇ ਦੀਆ ਮਿਰਜ਼ਾ ਨੇ ਕੰਮੈਂਟ ਕਰਦਿਆਂ ਦਿਲ ਵਾਲੀਆਂ ਇਮੋਜੀਆਂ ਭੇਜੀਆਂ । ਪਰਿਣੀਤੀ ਚੋਪੜਾ, ਤਾਪਸੀ ਪੰਨੂ, ਸਾਨਿਆ ਮਲਹੋਤਰਾ, ਕਿਆਰਾ ਅਤੇ ਪੂਜਾ ਹੇਗੜੇ ਸਮੇਤ ਹੋਰ ਸਿਤਾਰਿਆਂ ਨੇ ਵੀ ਵਧਾਈ ਦੇ ਸੰਦੇਸ਼ ਭੇਜੇ। ਸਾਨੀਆ ਮਿਰਜ਼ਾ ਸਮੇਤ ਖੇਡ ਭਾਈਚਾਰੇ ਦੇ ਲੋਕਾਂ ਨੇ ਵੀ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਵਿਰਾਟ ਅਤੇ ਅਨੁਸ਼ਕਾ ਦੇ ਜੀਵਨ ਦਾ ਇੱਕ ਨਵਾਂ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ , ਪੀਟੀਸੀ ਅਦਾਰਾ ਦੋਵਾਂ ਨੂੰ ਇਸ ਖੁਸ਼ੀ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਭੇਟ ਕਰਦਾ ਹੈ।

Top News view more...

Latest News view more...