ਸਰਵਿਸ ਰਿਵਾਲਰ 'ਚੋਂ ਗੋਲੀ ਲੱਗਣ ਨਾਲ ASI ਦੀ ਮੌਤ
ਗੋਲ਼ੀ ਚੱਲਣ ਦੀ ਖਬਰ ਸੁਣਦਿਆਂ ਹੀ ਮੌਕੇ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਣ ਆਦਿ ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਨਵੀਂ ਬਾਰਾਦਰੀ ਦੇ ਏ. ਸੀ. ਪੀ.ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਪੁਲਸ ਪਾਰਟੀ ਮੌਕੇ ਤੇ ਪਹੁੰਚੇ।
ਜਿਨਾਂ ਵੱਲੋਂ ਮ੍ਰਿਤਕ ਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਮਹਿਜ਼ ਇਕ ਹਾਦਸਾ ਸੀ। ਫਿਰ ਵੀ ਮਾਮਲੇ 'ਚ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ।