ਮੁੱਖ ਖਬਰਾਂ

ASI ਨੇ ਖੁਦ ਨੂੰ ਮਾਰੀ ਗੋਲੀ, ਸਥਿਤੀ ਨਾਜ਼ੁਕ

By Pardeep Singh -- June 05, 2022 1:37 pm

ਅੰਮ੍ਰਿਤਸਰ:  ਪੁਲਿਸ ਥਾਣਾ ਛਿਹਰਟਾ ਅਧੀਨ ਸੇਵਾਵਾਂ ਨਿਭਾ ਰਹੇ ਪੀ.ਸੀ.ਆਰ ਮੁਲਾਜ਼ਮ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਛਿਹਰਟਾ ਅਧੀਨ ਖੇਤਰ ਪੀ.ਸੀ.ਆਰ. ਮੋਟਰਸਾਈਕਲ ਨੰਬਰ 59 ਸੇਵਾ ਨਿਭਾਅ ਰਹੇ ਏ.ਐੱਸ.ਆਈ. ਜਸਵੰਤ ਸਿੰਘ ਸਵੇਰੇ 8 ਵਜੇ ਦੇ ਕਰੀਬ ਡਿਊਟੀ 'ਤੇ ਹਾਜ਼ਰ ਹੋਏ ਅਤੇ ਚਾਰਜ ਲੈਣ ਤੋਂ ਬਾਅਦ ਨਰਾਇਣਗੜ੍ਹ ਸਥਿਤ ਆਪਣੇ ਘਰ ਕਿਸੇ ਜ਼ਰੂਰੀ ਕੰਮ ਲਈ ਗਏ। 9 ਵਜੇ ਦੇ ਕਰੀਬ ਉਨ੍ਹਾਂ ਦੇ ਰਿਸ਼ਤੇਦਾਰ ਵੱਲੋਂ ਛਿਹਰਟਾ ਵਿਖੇ ਨਾਕਾਬੰਦੀ 'ਤੇ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕੇ ਏ.ਐੱਸ.ਆਈ. ਜਸਵੰਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਤਨੀ ਦੀ ਮੌਤ ਤੋਂ ਬਾਅਦ ਡਿਪ੍ਰੈਸ਼ਨ ਵਿਚ ਉਸ ਦੇ ਪਰਿਵਾਰਕ ਮੈਂਬਰ ਲਗਾਤਾਰ ਵਿਦੇਸ਼ ਵਿਚ ਰਹਿ ਰਹੇ ਹਨ ਪਰ ਉਹ ਇਕੱਲਾ ਹੀ ਅੰਮ੍ਰਿਤਸਰ ਰਹਿ ਰਿਹਾ ਹੈ, ਵਹੀ ਜਸ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਹੈ। ਉਸ ਦੇ ਬਾਅਦ ਜਸਵੰਤ ਸਿੰਘ ਦੀ ਘਾਇਲ ਸਥਿਤੀ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਪਰ ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਉਹ ਪੁਲਿਸ ਦੇ ਅਧਿਕਾਰੀ ਘਟਨਾ ਸਥਾਨ 'ਤੇ ਪੁਹੰਚ ਕਰ ਰਹੇ ਹਨ।

ਥਾਣਾ ਛਿਹਰਟਾ ਦੀ ਪੁਲਿਸ ਤੁਰੰਤ ਹਰਕਤ ਵਿਚ ਆਉਂਦਿਆਂ ਘਟਨਾ ਸਥਾਨ 'ਤੇ ਪੁੱਜੀ ਅਤੇ ਪੁਲਿਸ ਵਲੋਂ ਏ.ਐੱਸ.ਆਈ. ਜਸਵੰਤ ਸਿੰਘ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:ਮੂਸੇਵਾਲਾ ਕਤਲ ਕਾਂਡ: ਪੰਜਾਬ ਪੁਲਿਸ ਦੇ ਹੱਥ ਲੱਗੀ 7 ਸੈਕਿੰਡ ਦੀ ਵੀਡੀਓ, ਚਾਰ ਹਮਲਾਵਰ ਦਿੱਤੇ ਦਿਖਾਈ, ਜਾਂਚ ਜਾਰੀ

-PTC News

  • Share