Fri, Apr 19, 2024
Whatsapp

Asia Cup 2022: ਅੱਜ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਮੈਚ ਦੀ ਪੂਰੀ DETAIL

Written by  Riya Bawa -- August 28th 2022 07:55 AM -- Updated: August 28th 2022 12:27 PM
Asia Cup 2022: ਅੱਜ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਮੈਚ ਦੀ ਪੂਰੀ DETAIL

Asia Cup 2022: ਅੱਜ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਮੈਚ ਦੀ ਪੂਰੀ DETAIL

Asia Cup 2022: ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ 9 ਮਹੀਨਿਆਂ ਬਾਅਦ ਦੁਬਈ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਆਖਰੀ ਵਾਰ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ 2021 ਵਿੱਚ ਇੱਕ-ਦੂਜੇ ਨੂੰ ਮਿਲੀਆਂ ਸਨ। ਉਸ ਮੈਚ ਵਿੱਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੂੰ 10 ਵਿਕਟਾਂ ਦੇ ਫਰਕ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦਾ ਫਾਈਨਲ 11 ਸਤੰਬਰ ਨੂੰ ਖੇਡਿਆ ਜਾਵੇਗਾ। Asia world cup 2022 ਦੂਰਦਰਸ਼ਨ ਦੇ ਐਲਾਨ ਤੋਂ ਬਾਅਦ ਫੈਨਜ਼ ਲਈ ਖੁਸ਼ਖਬਰੀ ਕਿ ਮੈਚ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ ਚੈਨਲ ਅਤੇ ਡੀਡੀ ਫ੍ਰੀ ਡਿਸ਼ 'ਤੇ ਵੀ ਕੀਤਾ ਜਾਵੇਗਾ। ਏਸ਼ੀਆ ਕੱਪ 2022 ਦਾ ਪਹਿਲਾ ਮੈਚ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਏਸ਼ੀਆ ਕੱਪ 'ਚ ਹਾਂਗਕਾਂਗ ਦੀ ਟੀਮ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਨੂੰ ਵੀ ਜਗ੍ਹਾ ਮਿਲੀ ਹੈ। ਦੋਵੇਂ ਟੀਮਾਂ 28 ਅਗਸਤ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ।

ਮੈਚ ਦਾ ਸਮਾਂ ਭਾਰਤੀ ਸਮੇਂ ਮੁਤਾਬਕ ਭਾਰਤ ਪਾਕਿਸਤਾਨ ਦਾ ਮੈਚ 28 ਅਗਸਤ ਨੂੰ ਦੁਬਈ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਹ ਵੀ ਪੜ੍ਹੋ: ਗੁਰਮੁਖੀ ਦੀ ਧੀ ਚੌਗਿਰਦੇ ਨੂੰ ਸਾਫ਼ ਰੱਖਣ ਦਾ ਦੇ ਰਹੀ ਸੁਨੇਹਾ ਭਾਰਤ ਅਤੇ ਪਾਕਿਸਤਾਨ ਸੁਪਰ 4 ਵਿੱਚ ਪਹੁੰਚਣ ਲਈ ਤਿਆਰ ਹਨ। ਜਿੱਥੇ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸਾਰੀਆਂ ਚਾਰ ਟੀਮਾਂ ਸੁਪਰ 4 ਗੇੜ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ ਅਤੇ ਚੋਟੀ ਦੀਆਂ ਦੋ ਟੀਮਾਂ 11 ਸਤੰਬਰ ਨੂੰ ਫਾਈਨਲ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ। ਜਿਸ ਤਰ੍ਹਾਂ ਦੀ ਫਾਰਮ 'ਚ ਇਹ ਦੋਵੇਂ ਟੀਮਾਂ ਹਨ, ਦੋਵਾਂ ਨੂੰ ਖਿਤਾਬ ਦੇ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਅਜਿਹੀ ਸਥਿਤੀ 'ਚ 2 ਹਫਤਿਆਂ ਦੇ ਅੰਦਰ ਤੀਜੀ ਵਾਰ ਵਿਰੋਧੀ ਟੀਮਾਂ ਭਿੜ ਸਕਦੀਆਂ ਹਨ। ਇੱਥੇ ਲਾਈਵ ਪ੍ਰਸਾਰਣ ਅਤੇ ਸਟ੍ਰੀਮਿੰਗ ਦੇਖੋ ਏਸ਼ੀਆ ਕੱਪ 2022 ਦਾ ਲਾਈਵ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਹੋਵੇਗਾ। ਦਰਅਸਲ, ਏਸ਼ੀਆ ਕੱਪ 2022 ਦਾ ਲਾਈਵ ਪ੍ਰਸਾਰਣ ਸਟਾਰ ਸਪੋਰਟਸ ਦੇ ਚੈਨਲਾਂ 'ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੌਟਸਟਾਰ ਐਪ ਅਤੇ ਵੈੱਬਸਾਈਟ 'ਤੇ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ। Asia world cup 2022: ਏਸ਼ੀਆ ਕੱਪ ਦਾ ਫਾਈਨਲ ਸ਼ਡਿਊਲ ਹੋਇਆ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ India vs Pakistan Asia Cup 2022 Squad, Players List ਭਾਰਤ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕੇਟ), ਦਿਨੇਸ਼ ਕਾਰਤਿਕ (ਵਿਕੇਟ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ,  ਭੁਵਨੇਸ਼ਵਰ ਕੁਮਾਰ ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ। ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਆਸਿਫ ਅਲੀ, ਫਖਰ ਜ਼ਮਾਨ, ਹੈਦਰ ਅਲੀ, ਹਰਿਸ ਰਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਮੁਹੰਮਦ ਹਸਨੈਨ, ਸ਼ਾਹਨਵਾਜ਼ ਦਹਾਨੀ ਅਤੇ ਉਸਮਾਨ। -PTC News

Top News view more...

Latest News view more...