Mon, Apr 29, 2024
Whatsapp

ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ ‘ਚੋਂ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ: ਸੂਤਰ

Written by  Jashan A -- June 30th 2019 08:58 AM -- Updated: June 30th 2019 09:07 AM
ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ ‘ਚੋਂ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ: ਸੂਤਰ

ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ ‘ਚੋਂ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ: ਸੂਤਰ

ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕਾਂ ‘ਚੋਂ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ: ਸੂਤਰ,ਅਟਾਰੀ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਆਈ.ਸੀ.ਪੀ. ਅਟਾਰੀ ਬਾਰਡਰ 'ਤੇ ਅਫਗਾਨੀ ਸੇਬ ਦੀਆਂ ਪੇਟੀਆਂ 'ਚੋਂ 33 ਕਿੱਲੋ ਸੋਨਾ ਫੜੇ ਜਾਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਮਕ 'ਚੋਂ ਕਸਟਮ ਵਿਭਾਗ ਦੀ ਟੀਮ ਨੇ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 600 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋ ਚੁੱਕੀ ਹੈ। ਜਿਸ ਦੀ ਅੰਤਰਾਸ਼ਟਰੀ ਬਜ਼ਾਰ 'ਚ 3200 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ।ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ, ਪਰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ। ਹੋਰ ਪੜ੍ਹੋ:ਕਾਂਗਰਸ ਸਰਕਾਰ ਦਾ ਕੈਬਨਿਟ ਵਿਸਥਾਰ ਬਣਿਆ ਕੈਪਟਨ ਲਈ ਮੁਸੀਬਤ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀ ਫਾਰਮ ਕਨਿਸ਼ਕ ਇੰਟਰਪਰਾਇਜ ਵਲੋਂ ਨਮਕ ਮੰਗਵਾਇਆ ਗਿਆ ਸੀ ਤੇ 26 ਜੂਨ ਨੂੰ ਅਫਗਾਨਿਸਤਾਨ ਤੋਂ ਲਾਹੌਰ ਦੇ ਰਸਤੇ ਨਮਕ ਦੇ ਟਰੱਕ ਅਟਾਰੀ ਪਹੁੰਚੇ ਸਨ, ਜਿਨ੍ਹਾਂ 'ਚ ਵੱਡੀ ਮਾਤਰਾ 'ਚ ਹੈਰੋਇਨ ਲੁਕੋ ਕੇ ਰੱਖੀ ਗਈ ਸੀ। ਸੂਤਰਾਂ ਮੁਤਾਬਕ ਲਾਹੌਰ ਦੇ ਐਕਸਪੋਟਰ ਗਲੋਬਲ ਵਿਜਨ ਇਮਪੇਕਸ ਵਲੋਂ ਨਮਕ ਭੇਜਿਆ ਗਿਆ ਸੀ। ਜ਼ਿਕਰ ਏ ਖਾਸ ਹੈ ਕਿ ਆਈ.ਸੀ.ਪੀ. ਅਟਾਰੀ 'ਤੇ ਤਾਇਨਾਤ ਕਸਟਮ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਬਸੰਤ ਕੁਮਾਰ ਦੀ ਅਗਵਾਈ ਵਿਚ ਪਾਕਿਸਤਾਨ ਤੋਂ ਆਏ ਨਮਕ ਦੀ ਰੈਮਜਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਹ ਖੇਪ ਫੜੀ ਗਈ। -PTC News


Top News view more...

Latest News view more...