Thu, Dec 25, 2025
Whatsapp

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਮੀਟਿੰਗ ਹੋਈ ਖ਼ਤਮ, ਹੋਈ ਅਹਿਮ ਚਰਚਾ

Reported by:  PTC News Desk  Edited by:  Jashan A -- September 04th 2019 02:55 PM -- Updated: September 04th 2019 02:56 PM
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਮੀਟਿੰਗ ਹੋਈ ਖ਼ਤਮ, ਹੋਈ ਅਹਿਮ ਚਰਚਾ

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਮੀਟਿੰਗ ਹੋਈ ਖ਼ਤਮ, ਹੋਈ ਅਹਿਮ ਚਰਚਾ

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਮੀਟਿੰਗ ਹੋਈ ਖ਼ਤਮ, ਹੋਈ ਅਹਿਮ ਚਰਚਾ,ਅਟਾਰੀ: ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਸਮਝੌਤੇ ਦੇ ਖਰੜੇ ਅਤੇ ਲਾਂਘੇ ਨੂੰ ਸ਼ੁਰੂ ਕਰਨ ਦੇ ਮਾਮਲੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤੀਜੇ ਗੇੜ ਦੀ ਗੱਲਬਾਤ ਅੱਜ ਅਟਾਰੀ ਵਿਖੇ ਹੋਈ। ਜਿਸ ਦੌਰਾਨ ਦੋਹਾਂ ਦੇਸ਼ਾਂ ਦੇ ਉੱਚ ਅਧਿਕਾਰੀ ਸ਼ਾਮਿਲ ਹੋਏ ਅਤੇ ਲਾਂਘੇ ਨੂੰ ਲੈ ਕੇ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਦੱਖਣੀ ਏਸ਼ੀਆ ਤੇ ਸਾਰਕ ਦੇ ਡਾਇਰੈਕਟਰ ਜਨਰਲ ਅਤੇ ਵਿਦੇਸ਼ ਦਫ਼ਤਰ ਦੇ ਬੁਲਾਰੇ ਡਾ. ਮੁਹੰਮਦ ਫ਼ੈਜ਼ਲ ਨੇ ਕੀਤੀ। https://twitter.com/ANI/status/1169172604902502400?s=20 ਇਸ ਮੀਟਿੰਗ ਤੋਂ ਬਾਅਦ ਭਾਰਤੀ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਦੌਰਾਨ ਉਹਨਾਂ ਦੱਸਿਆ ਕਿ ਮੀਟਿੰਗ 'ਚ ਤੈਅ ਹੋਇਆ ਹੈ ਕਿ ਰੋਜ਼ਾਨਾ 5000 ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਤੇ ਰਾਵੀ ਦਰਿਆ 'ਤੇ ਪਾਕਿਸਤਾਨ ਪੁਲ੍ਹ ਬਣਾਏਗਾ। ਭਾਰਤੀ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਪਾਕਿ ਵੱਲੋਂ ਪਰਮਿਟ ਲਈ ਜਮ੍ਹਾ ਕੀਤੀ ਜਾਣ ਵਾਲੀ ਫੀਸ 'ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਹੋਰ ਪੜ੍ਹੋ:ਕੈਪਟਨ ਤੇ ਅਧਿਆਪਕਾਂ 'ਚ ਛਿੜਿਆ ਮਹਾਂਯੁੱਧ , ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਖੇ ਮਰਨ ਵਰਤ 'ਤੇ ਬੈਠੀ ਮਹਿਲਾ ਅਧਿਆਪਕ ਦੀ ਵਿਗੜੀ ਹਾਲਤ ਉਹਨਾਂ ਕਿਹਾ ਕਿ ਪਾਕਿ ਵੱਲੋਂ ਗੁਰਪੁਰਬ ਤੇ ਹੋਰ ਪਾਵਨ ਦਿਹਾੜਿਆਂ ਤੇ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਸਬੰਧੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਤਾਂ ਦੀਆਂ ਭਾਵਨਾਵਾ ਦੇ ਮੱਦੇਨਜ਼ਰ ਪਾਕਿਸਤਾਨ ਸ਼ਰਧਾਲੂਆਂ ਤੋਂ ਫੀਸ ਨਾ ਲਵੇ ਅਤੇ ਸ਼ਰਧਾਲੂਆਂ ਦੇ ਨਾਲ ਪ੍ਰੋਟੋਕਾਲ ਅਫਸਰ ਭੇਜਣ ਦੀ ਇਜਾਜ਼ਤ ਦੇਵੇ। https://twitter.com/ANI/status/1169174383522271238?s=20 ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੱਗਭਗ ਦੋ ਘੰਟੇ ਮੀਟਿੰਗ ਚੱਲੀ ਸੀ।ਜਿਸ ਵਿੱਚ ਦੋਵੇਂ ਧਿਰਾਂ ਨੇ ਪ੍ਰਸਤਾਵਿਤ ਕਰਤਾਰਪੁਰ ਲਾਂਘੇ ਦੇ ਤਕਨੀਕੀ ਪੱਖਾਂ ਉੱਤੇ ਚੰਗੀ ਪ੍ਰਗਤੀ ਹੋਣ ਦੀ ਗੱਲ ਆਖੀ ਸੀ। -PTC News


Top News view more...

Latest News view more...

PTC NETWORK
PTC NETWORK