ਪੰਜਾਬੀ ਗਾਇਕ ਪ੍ਰੇਮ ਢਿੱਲੋਂ 'ਤੇ ਹੋਇਆ ਹਮਲਾ, ਵੀਡੀਓ ਵਾਇਰਲ
ਨਵਾਂਸ਼ਹਿਰ: ਬਲਾਚੌਰ ਵਿੱਚ ਪੰਜਾਬੀ ਗਾਇਕ ਪ੍ਰੇਮ ਢਿਲੋਂ ’ਤੇ ਹਮਲਾ ਹੋਇਆ ਹੈ। ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਡੀਏਵੀ ਸਕੂਲ ਵਿਖੇ ਹੋਇਆ ਸੀ।
ਜਿਹੜੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਉਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰੋਗਰਾਮ ਦੌਰਾਨ ਇਕ ਨੌਜਵਾਨ ਅਚਾਨਕ ਸਟੇਜ ਉੱਤੇ ਆ ਕੇ ਪ੍ਰੇਮ ਢਿੱਲੋਂ ਉੱਤੇ ਹਮਲਾ ਕੀਤਾ ਜਾਂਦਾ ਹੈ।ਜਿਸ ਤੋਂ ਬਾਅਦ ਉੱਥੇ ਮਾਹੌਲ ਗਰਮੋ-ਗਰਮੀ ਵਾਲਾ ਹੋ ਗਿਆ। ਮਾਹੌਲ ਨੂੰ ਵੇਖਦੇ ਹੋਏ ਪ੍ਰੋਗਰਾਮ ਬੰਦ ਕਰ ਦਿੱਤਾ।View this post on Instagram
ਦੱਸ ਦੇਈਏ ਕਿ ਹਮਲਾਵਰ ਦੀ ਪਛਾਣ ਮਸ਼ਹੂਰ ਬੀਬਾ ਬੁਆਏਜ਼ ਗਰੁੱਪ ਦੇ ਮੈਂਬਰ ਗੁਰ ਚਾਹਲ ਵਜੋਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਇਹ ਘਟਨਾ ਬਲਾਚੌਰ ਪਿੰਡ ਦੀ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਪ੍ਰੇਮ ਢਿੱਲੋਂ ਨੂੰ ਆਏ ਹਾਲੇ 10 ਮਿੰਟ ਹੀ ਹੋਏ ਸਨ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਹ ਪ੍ਰੇਮ ਢਿੱਲੋਂ ਦਾ ਮੂੰਹ ਆਪਣੇ ਵੱਲ ਕਰਨ ਦੀ ਕੋਸ਼ਿਸ਼ 'ਚ ਉਸ ਨੂੰ ਖਿੱਚਦਾ ਹੈ ਅਤੇ ਫਿਰ ਉਸ ਨੂੰ ਥੱਪੜ ਮਾਰਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਦੌਰਾਨ ਸਿੱਪੀ ਗਿੱਲ ਵੀ ਸਟੇਜ 'ਤੇ ਮੌਜੂਦ ਸਨ। ਹਮਲੇ ਤੋਂ ਬਾਅਦ ਸ਼ੋਅ ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਸੁਰਜੀਤ ਸਿੰਘ ਰੱਖੜਾ ਨੇ ਭਾਰਤ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ
-PTC News