Fri, Sep 4, 2026
Whatsapp

IND vs AUS: BBCI ਨੇ ਕੀਤਾ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

Reported by:  PTC News Desk  Edited by:  Jashan A -- November 20th 2018 05:39 PM -- Updated: November 20th 2018 09:31 PM
IND vs AUS: BBCI ਨੇ ਕੀਤਾ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

IND vs AUS: BBCI ਨੇ ਕੀਤਾ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

IND vs AUS: BBCI ਨੇ ਕੀਤਾ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ,ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਆਸਟਰੇਲੀਆ ਦੇ ਖਿਲਾਫ ਟੀ - 20 ਸੀਰੀਜ਼ ਤੋਂ ਪਹਿਲਾਂ ਮੁਕਾਬਲੇ ਲਈ 12 ਖਿਡਾਰੀਆਂ ਦੇ ਨਾਮਾਂ ਦੀ ਲਿਸਟ ਜਾਰੀ ਕੀਤੀ ਹੈ। ਬ੍ਰਿਸਬੇਨ ਦੇ ਗਾਬਾ ਮੈਦਾਨ 'ਚ ਹੋਣ ਵਾਲੇ ਇਸ ਮੁਕਾਬਲੇ ਲਈ ਟੀਮ ਇੰਡੀਆ ਰਿਸ਼ਭ ਪੰਤ, ਕੇਐਲ ਰਾਹੁਲ ਅਤੇ ਦਿਨੇਸ਼ ਕਾਰਤਿਕ ਤਿੰਨਾਂ ਹੀ ਖਿਡਾਰੀਆਂ ਨੂੰ ਰੱਖਿਆ ਹੈ। AUS vs INDਦੱਸ ਦੇਈਏ ਕਿ ਭਾਰਤ ਨੇ ਹੁਣ ਤੱਕ ਆਸਟਰੇਲੀਆ 'ਚ ਕੁਲ 6 ਮੈਚ ਖੇਡੇ ਹਨ ਅਤੇ 4 ਵਿੱਚ ਜਿੱਤ ਦਰਜ ਕੀਤੀ ਹੈ।ਜੇਕਰ ਗੱਲ ਕੀਤੀ ਜਾਵੇ ਗੇਂਦਬਾਜ਼ੀ ਦੀ ਤਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੇ ਇਲਾਵਾ ਤੇਜ ਗੇਂਦਬਾਜੀ ਵਿੱਚ ਖਲੀਲ ਅਹਿਮਦ ਦਾ ਵੀ ਟੀਮ ਵਿੱਚ ਨਾਮ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੈਚ ਲਈ ਕਿਸ ਇੱਕ ਖਿਡਾਰੀ ਨੂੰ ਬਾਹਰ ਹੋਣਾ ਪੈਂਦਾ ਹੈ। ਉਧਰ ਬੇਹਤਰੀਨ ਫ਼ਾਰਮ ਵਿੱਚ ਚੱਲ ਰਹੇ ਉਪ ਕਪਤਾਨ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਓਪਨਿੰਗ ਕਰਦੇ ਦਿਖਾਈ ਦੇਣਗੇ। ਮਿਡਲ ਆਰਡਰ ਦਾ ਜਿੰਮਾ ਵਿਰਾਟ ਕੋਹਲੀ ਦੇ ਨਾਲ ਦਿਨੇਸ਼ ਕਾਰਤਿਕ, ਰਿਸ਼ਭ ਪੰਤ ਅਤੇ ਕੇਐਲ ਰਾਹੁਲ ਸੰਭਾਲ ਸਕਦੇ ਹਨ।ਵੈਸਟ ਇੰਡੀਜ਼ ਦੇ ਖਿਲਾਫ ਸ਼ਾਨਦਾਰ ਡੇਬਿਊ ਕਰਨ ਵਾਲੇ ਕੁਨਾਲ ਪੰਡਿਆ ਦਾ ਨਾਮ ਵੀ ਸੰਭਾਵਿਕ 12 ਖਿਡਾਰੀਆਂ ਵਿੱਚ ਸ਼ਾਮਿਲ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK