ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ,ਪੰਜਾਬ 'ਚ ਕੀਤਾ ਅੰਤਿਮ ਸੰਸਕਾਰ
ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ,ਪੰਜਾਬ 'ਚ ਕੀਤਾ ਅੰਤਿਮ ਸੰਸਕਾਰ:ਆਸਟ੍ਰੇਲੀਆ ਦੇ ਇਲਾਕੇ ਸੈਪਰਟਨ 'ਚ ਰਹਿਣ ਵਾਲੇ 29 ਸਾਲਾ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਢਿੱਲੋਂ ਦੀ ਬੀਤੇ ਦਿਨੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ।ਗੁਰਵਿੰਦਰ ਸਿੰਘ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਉਹ ਟਰੱਕ ਚਲਾ ਰਿਹਾ ਸੀ।ਇਸ ਸੜਕ ਹਾਦਸੇ ਦੌਰਾਨ ਗੁਰਵਿੰਦਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ,ਜਿਸ ਦੀ ਬਾਅਦ ਵਿਚ ਮੌਤ ਹੋ ਗਈ।ਗੁਰਵਿੰਦਰ ਸਿੰਘ ਮੋਗੇ ਜਿਲ੍ਹੇ ਨਾਲ ਸਬੰਧਿਤ ਸੀ,ਜੋ 2009 'ਚ ਵਿਦਿਆਰਥੀ ਵੀਜ਼ੇ ਤੇ ਆਸਟਰੇਲੀਆ ਆਇਆ ਸੀ।ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ ਹੈ ਅਤੇ ਆਸਟਰੇਲੀਆ 'ਚ ਵੱਸਦੇ ਪੰਜਾਬੀ ਭਾਈਚਾਰੇ ਦੁਆਰਾ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ। -PTCNews