Fri, May 3, 2024
Whatsapp

ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ

Written by  Shanker Badra -- August 06th 2019 01:33 PM -- Updated: August 06th 2019 01:39 PM
ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ

ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ

ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ:ਨਵੀਂ ਦਿੱਲੀ : ਅਯੁੱਧਿਆ ਦੇ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ ਮਾਮਲੇ 'ਤੇ ਸੁਪਰੀਮ ਕੋਰਟ 'ਚ ਮੰਗਲਵਾਰ ਯਾਨੀ ਅੱਜ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ। ਇਸ ਮਾਮਲੇ 'ਚ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲਾ ਪੰਜ ਜੱਜਾਂ ਦਾ ਬੈਂਚ ਸੁਣਵਾਈ ਕਰੇਗਾ। ਬੈਂਚ ਦੇ ਹੋਰਨਾਂ ਜੱਜਾਂ ਵਿਚ ਜਸਟਿਸ ਐੱਸਏ ਬੋਬਡੇ, ਡੀਵਾਈ ਚੰਦਰਚੂੜ, ਅਸ਼ੋਕ ਭੂਸ਼ਣ ਤੇ ਐੱਸ ਅਬਦੁੱਲ ਨਜ਼ੀਰ ਸ਼ਾਮਲ ਹਨ। [caption id="attachment_326147" align="aligncenter" width="300"]Ayodhya - Babri Masjid Dispute : Ayodhya Land Dispute Case : Supreme Court Begins Day-To-Day Hearing
ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ[/caption] ਅਯੁੱਧਿਆ ਦੇ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ ਹੈ। ਇਸ ਦੌਰਾਨ ਨਿਰਮੋਹੀ ਅਖਾੜਾ ਦੇ ਵਕੀਲ ਨੇ ਬਹਿਸ ਸ਼ੁਰੂ ਕੀਤੀ ਅਤੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਅਹਾਤੇ 'ਤੇ ਸਾਡਾ ਮਾਲਿਕਾਣਾ ਹੱਕ ਹੈ। ਸਾਡੇ ਤੋਂ ਪੂਜਾ ਦਾ ਹੱਕ ਖੋਹਿਆ ਗਿਆ ਹੈ। ਸੈਂਕੜੇ ਸਾਲਾਂ ਤੋਂ ਮੰਦਰ ਅਤੇ ਜ਼ਮੀਨ 'ਤੇ ਸਾਡਾ ਹੱਕ ਹੈ। [caption id="attachment_326149" align="aligncenter" width="300"]Ayodhya - Babri Masjid Dispute : Ayodhya Land Dispute Case : Supreme Court Begins Day-To-Day Hearing
ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ[/caption] ਦੱਸ ਦੇਈਏ ਕਿ ਬੀਤੇ ਸ਼ੁੱਕਰਵਾਰ ਅਦਾਲਤ ਨੇ ਵਿਚੋਲਗੀ ਪੈਨਲ ਦੀ ਰਿਪੋਰਟਰ ਦੇਖਣ ਮਗਰੋਂ ਕਿਹਾ ਸੀ ਕਿ ਵਿਚੋਲਗੀ ਦਾ ਕੋਈ ਨਤੀਜਾ ਨਹੀਂ ਨਿਕਲਿਆ ,ਇਸ ਲਈ ਮਾਮਲੇ 'ਤੇ 6 ਅਗਸਤ ਤੋਂ ਰੋਜ਼ਾਨਾ ਸੁਣਵਾਈ ਕੀਤੀ ਜਾਵੇਗੀ ਤੇ ਸੁਣਵਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਸਾਰੀਆਂ ਧਿਰਾਂ ਦੀ ਬਹਿਸ ਪੂਰੀ ਨਹੀਂ ਹੋ ਜਾਂਦੀ। [caption id="attachment_326146" align="aligncenter" width="300"]Ayodhya - Babri Masjid Dispute : Ayodhya Land Dispute Case : Supreme Court Begins Day-To-Day Hearing ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ 'ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੋਰਾਹਾ ਨੇੜੇ ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਹੋਈ ਮੌਤ , ਇੱਕ ਮੁੰਡੇ ਨੇ ਜਾਣਾ ਸੀ ਵਿਦੇਸ਼ ਜ਼ਿਕਰਯੋਗ ਹੈ ਕਿ ਇਲਾਹਬਾਦ ਹਾਈਕੋਰਟ ਨੇ 2010 ਵਿਚ ਰਾਮ ਜਨਮ ਭੂਮੀ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡਣ ਦਾ ਆਦੇਸ਼ ਦਿੱਤਾ ਸੀ। ਇਸ ਵਿਚ ਇਕ ਹਿੱਸਾ ਭਗਵਾਨ ਰਾਮਲੱਲ੍ਹਾ ਬਿਰਾਜਮਾਨ, ਦੂਜਾ ਨਿਰਮੋਹੀ ਅਖਾੜਾ ਤੇ ਤੀਜਾ ਹਿੱਸਾ ਸੁੰਨੀ ਵਕਫ਼ ਬੋਰਡ ਨੂੰ ਦੇਣ ਦਾ ਆਦੇਸ਼ ਦਿੱਤਾ ਸੀ। ਇਸ ਫ਼ੈਸਲੇ ਨੂੰ ਭਗਵਾਨ ਰਾਮ ਸਮੇਤ ਹਿੰਦੂ-ਮੁਸਲਿਮ ਸਾਰੀਆਂ ਧਿਰਾਂ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। -PTCNews


Top News view more...

Latest News view more...