Mon, Apr 29, 2024
Whatsapp

ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਵਧਿਆ ਤਣਾਅ ,ਛਾਉਣੀ 'ਚ ਹੋਇਆ ਤਬਦੀਲ

Written by  Shanker Badra -- November 24th 2018 12:41 PM -- Updated: November 24th 2018 12:47 PM
ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਵਧਿਆ ਤਣਾਅ ,ਛਾਉਣੀ 'ਚ ਹੋਇਆ ਤਬਦੀਲ

ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਵਧਿਆ ਤਣਾਅ ,ਛਾਉਣੀ 'ਚ ਹੋਇਆ ਤਬਦੀਲ

ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਵਧਿਆ ਤਣਾਅ ,ਛਾਉਣੀ 'ਚ ਹੋਇਆ ਤਬਦੀਲ:ਅਯੁੱਧਿਆ : ਉਤਰ ਪ੍ਰਦੇਸ਼ 'ਚ ਅਯੁੱਧਿਆ ਦੇ ਰਾਮ ਮੰਦਰ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਤੇਜ਼ ਹੋ ਗਿਆ ਹੈ।ਜਿਸ ਦੇ ਲਈ ਅਯੋਧਿਆ 'ਚ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।ਜਾਣਕਾਰੀ ਅਨੁਸਾਰ ਐਤਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਧਰਮ ਸਭਾ ਕਰਵਾਉਣ ਜਾ ਰਹੀ ਹੈ।ਉਨ੍ਹਾਂ ਆਪਣੇ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ।Ayodhya Ram temple Taking Construction Increased stress Changed Cantonmentਦੂਜੇ ਪਾਸੇ, ਸ਼ਿਵਸੈਨਾ ਪ੍ਰਮੁੱਖ ਉੱਧਵ ਠਾਕਰੇ ਵੀ ਸਨਿੱਚਰਵਾਰ ਨੂੰ ਅਯੋਧਿਆ ਪਹੁੰਚ ਰਹੇ ਹਨ।ਸ਼ਿਵ ਸੈਨਾ ਦੇ ਵਰਕਰ ਵੀ ਵੱਡੀ ਗਿਣਤੀ 'ਚ ਪਹੁੰਚਣਾ ਸ਼ੁਰੂ ਹੋ ਗਏ ਹਨ।ਉੱਧਵ ਠਾਕਰੇ ਅਯੋਧਿਆ 'ਚ ਰਾਮ ਭਗਵਾਨ ਦੇ ਦਰਸ਼ਨ ਕਰਕੇ ਸਰਿਊ ਕਿਨਾਰੇ ਪੂਜਾ ਵੀ ਕਰਨਗੇ।ਇਸ ਤੋਂ ਬਾਅਦ ਉਹ ਸਾਧੂਆਂ ਤੇ ਮਹੰਤਾਂ ਨਾਲ ਮੀਟਿੰਗ ਕਰਨਗੇ।Ayodhya Ram temple Taking Construction Increased stress Changed Cantonmentਇਸ ਦੌਰਾਨ ਅਯੁੱਧਿਆ 'ਚ ਇਕੱਠੀ ਹੋ ਰਹੀ ਭੀੜ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।ਜਿਸ ਕਰਕੇ ਸ਼ਹਿਰ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ।ਇਸ ਮੌਕੇ ਪੀਐੱਮਸੀ ਦੀ 48 ਕੰਪਨੀਆਂ, ਆਰਐੱਫ਼ ਦੀ 9 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ 30 ਐੱਸਪੀ, 350 ਸਬ-ਇੰਸਪੈਕਟਰ, 175 ਹੈੱਡ-ਕਾਂਸਟੇਬਲ ਅਤੇ ਨਿਗਰਾਨੀ ਲਈ 2 ਡ੍ਰੋਨ ਲਗਾਏ ਗਏ ਹਨ।Ayodhya Ram temple Taking Construction Increased stress Changed Cantonmentਜ਼ਿਕਰਯੋਗ ਹੈ ਕਿ 6 ਦਸੰਬਰ 1992 ਨੂੰ ਅਯੋਧਿਆ 'ਚ ਰਾਮ ਮੰਦਰ ਬਣਾਉਣ ਦੀ ਮੰਗ ਨੂੰ ਲੈ ਕੇ ਇਥੇ ਬਣੀ ਸਦੀਆ ਪੁਰਾਣੀ ਬਾਬਰੀ ਮਸਜਿਦ ਨੂੰ ਤੋੜ ਦਿੱਤਾ ਸੀ,ਜਿਸ ਤੋਂ ਬਾਅਦ ਹਾਲਾਤ ਕਾਫ਼ੀ ਤਣਾਅਪੂਰਣ ਹੋ ਗਏ ਸਨ।ਉਦੋਂ ਤੋਂ ਹਿੰਦੂ ਧਰਮ ਦੇ ਲੋਕਾਂ ਵੱਲੋਂ ਅਯੋਧਿਆ 'ਚ ਰਾਮ ਮੰਦਰ ਦਾ ਨਿਰਮਾਣ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮੁਸਲਿਮ ਧਰਮ ਦੇ ਲੋਕ ਬਾਬਰੀ ਮਸਜਿਦ ਤੋੜੇ ਜਾਣ ਦਾ ਵਿਰੋਧ ਕਰ ਰਹੇ ਹਨ। -PTCNews


Top News view more...

Latest News view more...