ਨੂਰਪੁਰ ਬੇਦੀ-ਰੂਪਨਗਰ ਰੋਡ 'ਤੇ ਚੋਰਾਂ ਨੇ ਬੈਂਕ ਆਫ਼ ਇੰਡੀਆ ਦੇ ATM 'ਚੋਂ ਚੋਰੀ ਕੀਤੇ 19 ਲੱਖ ਰੁਪਏ
ਨੂਰਪੁਰ ਬੇਦੀ-ਰੂਪਨਗਰ ਰੋਡ 'ਤੇ ਚੋਰਾਂ ਨੇ ਬੈਂਕ ਆਫ਼ ਇੰਡੀਆ ਦੇ ATM 'ਚੋਂ ਚੋਰੀ ਕੀਤੇ 19 ਲੱਖ ਰੁਪਏ:ਨੂਰਪੁਰ ਬੇਦੀ : ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ 'ਤੇ ਸਥਿਤ ਪਿੰਡ ਬਜਰੂੜ ਦੇ ਬੈਂਕ ਆਫ਼ ਇੰਡੀਆ ਦੇ ਏ.ਟੀ.ਐੱਮ ਨੂੰ ਚੋਰਾਂ ਵੱਲੋਂ ਫ਼ਿਲਮੀ ਅੰਦਾਜ਼ ਵਿਚ ਤੋੜ ਕੇ 19 ਲੱਖ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਨੂਰਪੁਰ ਬੇਦੀ-ਰੂਪਨਗਰ ਰੋਡ 'ਤੇਚੋਰਾਂ ਨੇਬੈਂਕ ਆਫ਼ ਇੰਡੀਆ ਦੇ ATM 'ਚੋਂਚੋਰੀ ਕੀਤੇ19 ਲੱਖ ਰੁਪਏ
ਜਾਣਕਾਰੀ ਅਨੁਸਾਰ ਮਾਹਿਰ ਚੋਰਾਂ ਨੇ ਸਿਰਫ਼ 15 ਮਿੰਟਾਂ ਵਿਚ ਚੋਰੀ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਨੂੰ ਸਪਰੇਅ ਛਿੜਕ ਕੇ ਬੰਦ ਕੀਤਾ ਗਿਆ।
ਨੂਰਪੁਰ ਬੇਦੀ-ਰੂਪਨਗਰ ਰੋਡ 'ਤੇਚੋਰਾਂ ਨੇਬੈਂਕ ਆਫ਼ ਇੰਡੀਆ ਦੇ ATM 'ਚੋਂਚੋਰੀ ਕੀਤੇ19 ਲੱਖ ਰੁਪਏ
ਜਿਸ ਉਪਰੰਤ ਚੋਰ ਏ.ਟੀ.ਐਮ ਦੇ ਸ਼ਟਰ ਦੇ ਤਾਲਿਆਂ ਤੋਂ ਉੱਪਰੋਂ ਸ਼ਟਰ ਨੂੰ ਕੱਟ ਕੇ ਏ.ਟੀ.ਐਮ ਦੇ ਅੰਦਰ ਦਾਖਲ ਹੋਏ ਤੇ ਚੋਰਾਂ ਵੱਲੋਂ ਬੜੀ ਫੁਰਤੀ ਨਾਲ ਸਿਰਫ਼ 15 ਮਿੰਟਾਂ ਵਿਚ ਹੀ ਏ.ਟੀ.ਐੱਮ ਅੰਦਰ ਪਈ ਕਰੀਬ 19 ਲੱਖ ਦੀ ਨਕਦੀ ਚੋਰੀ ਕਰ ਲਈ ਗਈ ਹੈ।
ਨੂਰਪੁਰ ਬੇਦੀ-ਰੂਪਨਗਰ ਰੋਡ 'ਤੇਚੋਰਾਂ ਨੇਬੈਂਕ ਆਫ਼ ਇੰਡੀਆ ਦੇ ATM 'ਚੋਂਚੋਰੀ ਕੀਤੇ19 ਲੱਖ ਰੁਪਏ
ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ ਫੁਟੇਜ ਅਨੁਸਾਰ ਚੋਰ ਸਵੇਰੇ 1.55 ਵਜੇ ਗੱਡੀ ਵਿੱਚ ਆਏ ਅਤੇ 2.10 ਵਜੇ ਚੋਰੀ ਕਰਕੇ ਰਫੂ ਚੱਕਰ ਹੋ ਗਏ ਸਨ।
-PTCNews