Tue, Apr 30, 2024
Whatsapp

ਬਰਨਾਲਾ ਪੁਲਿਸ ਨੇ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 1 ਮਹਿਲਾ ਨੂੰ ਦਬੋਚਿਆ

Written by  Jashan A -- December 23rd 2018 06:00 PM
ਬਰਨਾਲਾ ਪੁਲਿਸ ਨੇ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 1 ਮਹਿਲਾ ਨੂੰ ਦਬੋਚਿਆ

ਬਰਨਾਲਾ ਪੁਲਿਸ ਨੇ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 1 ਮਹਿਲਾ ਨੂੰ ਦਬੋਚਿਆ

ਬਰਨਾਲਾ ਪੁਲਿਸ ਨੇ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 1 ਮਹਿਲਾ ਨੂੰ ਦਬੋਚਿਆ,ਬਰਨਾਲਾ: ਬਰਨਾਲਾ ਪੁਲੀਸ ਵੱਲੋਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਮੁਸਤੈਦੀ ਵਧਾਈ ਹੋਈ ਹੈ। ਇਸ ਮੁਸਤੈਦੀ ਦੇ ਚੱਲਦਿਆਂ ਬਰਨਾਲਾ ਪੁਲਿਸ ਨੇ ਨੇ ਇਕ ਔਰਤ ਨੂੰ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। [caption id="attachment_231684" align="aligncenter" width="299"]Barnala : Woman held with banned vials ਬਰਨਾਲਾ ਪੁਲਿਸ ਨੇ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 1 ਮਹਿਲਾ ਨੂੰ ਦਬੋਚਿਆ[/caption] ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਖਬਰੀ ਦੇ ਅਧਾਰ ਤੇ ਉਤਕ ਔਰਤ ਦੇ ਘਰ ਰੇਡ ਕੀਤੀ ਗਈ ਜਿਥੋਂ 50 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। [caption id="attachment_231690" align="aligncenter" width="300"]Barnala : Woman held with banned vials ਬਰਨਾਲਾ ਪੁਲਿਸ ਨੇ 50 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 1 ਮਹਿਲਾ ਨੂੰ ਦਬੋਚਿਆ[/caption] ਉਹਨਾਂ ਦੱਸਿਆ ਕਿ ਉਕਤ ਔਰਤ ਨੂੰ ਗ੍ਰਿਫਤਾਰ ਕਰਕੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਔਰਤ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਉੱਪਰ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਔਰਤ ਤੋਂ ਪੁੱਛਗਿੱਛ ਕਰਨ ਉਪਰੰਤ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। -PTC News


Top News view more...

Latest News view more...