Mon, Apr 29, 2024
Whatsapp

ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਕੀਤੀ ਖੁਦਕੁਸ਼ੀ

Written by  Shanker Badra -- January 30th 2019 09:59 PM -- Updated: January 31st 2019 03:05 PM
ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਕੀਤੀ ਖੁਦਕੁਸ਼ੀ

ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਕੀਤੀ ਖੁਦਕੁਸ਼ੀ

ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਕੀਤੀ ਖੁਦਕੁਸ਼ੀ:ਮਹਿਲ ਕਲਾਂ : ਬਰਨਾਲਾ ਦੇ ਪਿੰਡ ਮਾਂਗੇਵਾਲ ਵਿੱਚ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਖ਼ੁਦਕੁਸ਼ੀ ਕਰ ਲਈ ਹੈ। [caption id="attachment_248703" align="aligncenter" width="300"]Barnala village Mangewal Married woman Suicide
ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਕੀਤੀ ਖੁਦਕੁਸ਼ੀ[/caption] ਜਾਣਕਾਰੀ ਅਨੁਸਾਰ 35 ਸਾਲਾ ਹਰਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਮਾਂਗੇਵਾਲ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਅਕਸਰ ਪ੍ਰੇਸ਼ਾਨ ਰਹਿੰਦੀ ਸੀ।ਜਾਣਕਾਰੀ ਅਨੁਸਾਰ ਉਨ੍ਹਾਂ ਦੀ ਜ਼ਮੀਨ ਪਹਿਲਾਂ ਹੀ ਵਿੱਕ ਚੁੱਕੀ ਸੀ।ਜਿਸ ਕਰਕੇ ਉਸ ਦਾ ਪਤੀ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। [caption id="attachment_248702" align="aligncenter" width="300"]Barnala village Mangewal Married woman Suicide
ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਕੀਤੀ ਖੁਦਕੁਸ਼ੀ[/caption] ਪਰਿਵਾਰ ਦੇ ਦੱਸਣ ਮੁਤਾਬਿਕ ਪਹਿਲਾਂ ਵੀ ਮ੍ਰਿਤਕ ਹਰਦੀਪ ਕੌਰ ਦੀ ਮਾਨਸਿਕ ਪ੍ਰੇਸ਼ਾਨੀ ਦਾ ਇਲਾਜ ਕਰਵਾਇਆ ਗਿਆ ਸੀ ਪਰ ਉਹ ਠੀਕ ਨਹੀਂ ਹੋਈ ਸੀ।ਅੱਜ ਦੁਪਹਿਰ 3 ਵਜੇ ਦੇ ਕਰੀਬ ਜਦੋਂ ਉਹ ਘਰ ਵਿੱਚ ਇਕੱਲੀ ਸੀ, ਉਸ ਦੇ ਦੋਵੇਂ ਬੱਚੇ ਸਕੂਲ ਅਤੇ ਪਤੀ ਨੌਕਰੀ 'ਤੇ ਗਿਆ ਸੀ ਤਾਂ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। [caption id="attachment_248701" align="aligncenter" width="300"]Barnala village Mangewal Married woman Suicide
ਕਿਸਾਨ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਨੇ ਆਰਥਿਕ ਤੰਗੀ ਦੇ ਕਾਰਨ ਕੀਤੀ ਖੁਦਕੁਸ਼ੀ[/caption] ਜਦੋਂ ਉਸ ਦਾ ਬੇਟਾ ਸੁਖਕਰਨ ਸਿੰਘ ਸਕੂਲ ਤੋਂ ਵਾਪਸ ਆਇਆ ਤਾਂ ਘਰ ਦੇ ਕਮਰੇ ਅੰਦਰ ਪੱਖੇ ਨਾਲ ਲਟਕਦੀ ਹਰਦੀਪ ਕੌਰ ਨੂੰ ਦੇਖਿਆ ਅਤੇ ਤੁਰੰਤ ਗੁਆਂਢੀਆਂ ਨੂੰ ਬੁਲਾਇਆ।ਜਿਸ ਤੋਂ ਬਾਅਦ ਹਰਦੀਪ ਕੌਰ ਨੂੰ ਹੇਠਾਂ ਉਤਾਰਿਆ ਗਿਆ।ਇਸ ਘਟਨਾ ਸਬੰਧੀ ਪਤਾ ਲੱਗਣ 'ਤੇ ਪੁਲਿਸ ਥਾਣਾ ਠੁੱਲੀਵਾਲ ਦੇ ਅਧਿਕਾਰੀਆਂ ਨੇ ਪਹੁੰਚ ਕੇ ਸਥਿਤੀ ਦਾ ਜ਼ਾਇਜਾ ਲਿਆ ਹੈ। -PTCNews


Top News view more...

Latest News view more...