Tue, Apr 30, 2024
Whatsapp

ਇੱਕ ਚੋਰੀ ਉਤੋਂ ਸੀਨਾ ਚੋਰੀ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ 'ਤੇ ਬਿਜਲੀ ਮੁਲਾਜ਼ਮ ਦਾ ਕੁਟਾਪਾ

Written by  Shanker Badra -- July 11th 2019 07:20 PM
ਇੱਕ ਚੋਰੀ ਉਤੋਂ ਸੀਨਾ ਚੋਰੀ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ 'ਤੇ ਬਿਜਲੀ ਮੁਲਾਜ਼ਮ ਦਾ ਕੁਟਾਪਾ

ਇੱਕ ਚੋਰੀ ਉਤੋਂ ਸੀਨਾ ਚੋਰੀ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ 'ਤੇ ਬਿਜਲੀ ਮੁਲਾਜ਼ਮ ਦਾ ਕੁਟਾਪਾ

ਇੱਕ ਚੋਰੀ ਉਤੋਂ ਸੀਨਾ ਚੋਰੀ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ 'ਤੇ ਬਿਜਲੀ ਮੁਲਾਜ਼ਮ ਦਾ ਕੁਟਾਪਾ :ਬਰਨਾਲਾ : ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਵਿਖੇ ਇੱਕ ਬਿਜਲੀ ਮੁਲਾਜ਼ਮ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਬਿਜਲੀ ਵਿਭਾਗ ਦਾ ਇੱਕ ਮੁਲਾਜ਼ਮ ਰੂਟੀਨ ਚੈਕਿੰਗ ਦੌਰਾਨ ਇੱਕ ਘਰ 'ਚ ਛਾਪੇਮਾਰੀ ਕਰਨ ਗਿਆ ਤਾਂ ਘਰ ਵਾਲਿਆਂ ਨੇ ਉਸਦੀ ਕੁੱਟਮਾਰ ਕਰ ਦਿੱਤੀ। [caption id="attachment_317304" align="aligncenter" width="300"]Barnala village Wajidke Kalan Power worker Strangled ਇੱਕ ਚੋਰੀ ਉਤੋਂ ਸੀਨਾ ਚੋਰੀ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ 'ਤੇ ਬਿਜਲੀ ਮੁਲਾਜ਼ਮ ਦਾ ਕੁਟਾਪਾ[/caption] ਮਿਲੀ ਜਾਣਕਾਰੀ ਮੁਤਾਬਕ ਬਿਜਲੀ ਮੁਲਾਜ਼ਮ ਨੂੰ ਜਾਣਕਾਰੀ ਮਿਲੀ ਸੀ ਕਿ ਬਰਨਾਲੇ ਦੇ ਪਿੰਡ ਵਜੀਦਕੇ ਕਲਾਂ ਦੇ ਇੱਕ ਘਰ ਵਿੱਚ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ ਤਾਂ ਬਿਜਲੀ ਮੁਲਾਜ਼ਮ ਵੱਲੋਂ ਉਸ ਘਰ ਉੱਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬਿਜਲੀ ਮੁਲਾਜ਼ਮ ਵੱਲੋਂ ਉਸਦੀ ਵੀਡੀਓ ਗਰਾਫੀ ਵੀ ਕੀਤੀ ਗਈ। ਇਸ ਤੋਂ ਬਾਅਦ ਬਿਜਲੀ ਚੋਰੀ ਕਰਦੇ ਫੜ੍ਹੇ ਜਾਣ ਉੱਤੇ ਪਰਿਵਾਰ ਵਾਲਿਆਂ ਨੇ ਬਿਜਲੀ ਮੁਲਾਜ਼ਮ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਨਾਲ ਹੱਥੋਪਾਈ ਕੀਤੀ ਅਤੇ ਕੁੱਟਮਾਰ ਕੀਤੀ ਅਤੇ ਬਿਜਲੀ ਮੁਲਾਜ਼ਮ ਵੱਲੋਂ ਕੀਤੀ ਗਈ ਵੀਡੀਓ ਗਰਾਫੀ ਨੂੰ ਵੀ ਉੱਥੇ ਡਿਲੀਟ ਕਰਵਾ ਦਿੱਤਾ। [caption id="attachment_317303" align="aligncenter" width="300"]Barnala village Wajidke Kalan Power worker Strangled ਇੱਕ ਚੋਰੀ ਉਤੋਂ ਸੀਨਾ ਚੋਰੀ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ 'ਤੇ ਬਿਜਲੀ ਮੁਲਾਜ਼ਮ ਦਾ ਕੁਟਾਪਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਖੰਨਾ : ਇਹ ਨੌਜਵਾਨ ਅਵਾਰਾ ਪਸ਼ੂਆਂ ਲਈ ਬਣਿਆ ਮਸੀਹਾ , ਅਵਾਰਾ ਪਸ਼ੂਆਂ ਨੂੰ ਫੜਕੇ ਬਚਾ ਰਿਹਾ ਕਈ ਜ਼ਿੰਦਗੀਆਂ ਇਸ ਸਾਰੇ ਮਾਮਲੇ ਨੂੰ ਲੈ ਕੇ ਬਿਜਲੀ ਮੁਲਾਜ਼ਮ ਨੇ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਹੈ। ਬਰਨਾਲਾ ਦੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਭਾਗ ਦੇ ਸਾਰੇ ਅਫਸਰ ਅਤੇ ਆਲਾ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਉਸ ਪਰਿਵਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਆਪਣਾ ਸਾਰਾ ਕੰਮ ਠਪ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਬਰਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਉਸ ਪਰਿਵਾਰ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । -PTCNews


Top News view more...

Latest News view more...