Fri, May 3, 2024
Whatsapp

ਬਟਾਲਾ 'ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ 8 ਨੌਜਵਾਨ ਅੱਗ 'ਚ ਝੁੱਲਸੇ,4 ਦੀ ਹਾਲਤ ਗੰਭੀਰ

Written by  Shanker Badra -- June 30th 2018 01:24 PM
ਬਟਾਲਾ 'ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ 8 ਨੌਜਵਾਨ ਅੱਗ 'ਚ ਝੁੱਲਸੇ,4 ਦੀ ਹਾਲਤ ਗੰਭੀਰ

ਬਟਾਲਾ 'ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ 8 ਨੌਜਵਾਨ ਅੱਗ 'ਚ ਝੁੱਲਸੇ,4 ਦੀ ਹਾਲਤ ਗੰਭੀਰ

ਬਟਾਲਾ 'ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ 8 ਨੌਜਵਾਨ ਅੱਗ 'ਚ ਝੁੱਲਸੇ,4 ਦੀ ਹਾਲਤ ਗੰਭੀਰ:ਬਟਾਲਾ ਦੇ ਪਿੰਡ ਭੋਮਾ 'ਚ ਇੱਕ ਬੰਦ ਕੋਠੀ ਨੂੰ ਅਚਾਨਿਕ ਅੱਗ ਲੱਗ ਗਈ,ਅੱਗ ਲੱਗਣ ਦੇ ਕਾਰਨ ਕੋਠੀ ਵਿੱਚ ਪਿਅਾ ਲੱਖਾਂ ਦਾ ਕੀਮਤੀ ਸਮਾਨ ਸੜਕੇ ਸੁਅਾਹ ਹੋ ਗਿਅਾ ਹੈ।ਅੱਗ ਦੀ ਘਟਨਾ ਵਾਪਰਨ 'ਤੇ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਲੱਗੇ।Batala in home Fire,Fire extinguishing Try 8 youngster fire Swallowੳੁੱਥੇ ਘਰ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ 8 ਨੌਜਵਾਨ ਬੁਰੀ ਤਰ੍ਹਾਂ ਅੱਗ 'ਚ ਝੁੱਲਸ ਗਏ ਹਨ,ਜਿਨ੍ਹਾਂ ਨੂੰ ਘੁੱਮਾਣ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ 4 ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਅਾ।ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ।Batala in home Fire,Fire extinguishing Try 8 youngster fire Swallowਅੱਜ ਸਵੇਰੇ ੳੁੱਕਤ ਕੋਠੀ ਵਿੱਚੋਂ ਅੱਗ ਦੀਅਾਂ ਲਪਟਾ ਤੇ ਧੂੰਅਾਂ ੳੁੱਠਦਾ ਦੇਖਕੇ ਪਿੰਡ ਵਾਸੀ ਅੱਗ ਨੂੰ ਬਝਾੳੁਣ ਤੇ ਕਾਬੂ ਪਾੳੂਣ ਦੀ ਕੋਸ਼ਿਸ ਕਰ ਰਹੇ ਸਨ ਤਾਂ ਅਚਾਨਕ ਘਰ ਵਿੱਚ ਮੌਜੂਦ ਸਿਲੰਡਰ ਵੀ ਅੱਗ ਦੀ ਲਪੇਟ ਵਿੱਚ ਅਾੳੁਣ ਕਾਰਨ ਫੱਟ ਗਿਅਾ।Batala in home Fire,Fire extinguishing Try 8 youngster fire Swallowੲਿਸ ਜਬਰਦਸਤ ਧਮਾਕੇ ਨੇ ਅੱਗ ਬਝਾੳੁਣ ਦੀ ਕੋਸ਼ਿਸ ਕਰ ਰਹੇ 8 ਹਿੰਮਤੀ ਨੌਜਵਾਨਾਂ ਨੂੰ ਵੀ ਅਾਪਣੀ ਲਪੇਟ ਵਿੱਚ ਲੈ ਲਿਅਾ।Batala in home Fire,Fire extinguishing Try 8 youngster fire Swallowਦੱਸਣਯੋਗ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੂਰਾ ਪਰਿਵਾਰ ਛੁੱਟੀਆਂ ਕੱਟਣ ਲਈ ਗਿਆ ਹੋਇਆ ਸੀ।ਮੌਕੇ 'ਤੇ ਪਹੁੰਚੀ ਪੁਲਿਸ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...