ਬਠਿੰਡਾ: ਸਕੂਲ ਵੈਨ ਤੇ ਛੋਟੇ ਹਾਥੀ ਵਿਚਾਲੇ ਭਿਆਨਕ ਟੱਕਰ, 4 ਬੱਚਿਆਂ ਸਣੇ 8 ਜ਼ਖਮੀ

Road Accident

ਬਠਿੰਡਾ: ਸਕੂਲ ਵੈਨ ਤੇ ਛੋਟੇ ਹਾਥੀ ਵਿਚਾਲੇ ਭਿਆਨਕ ਟੱਕਰ, 4 ਬੱਚਿਆਂ ਸਣੇ 8 ਜ਼ਖਮੀ,ਤਪਾ: ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਅੱਜ ਉਸ ਸਮੇਂ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਥੇ ਸਕੂਲੀ ਵੈਨ ਅਤੇ ਛੋਟੇ ਹਾਥੀ ਵਿਚਾਲੇ ਟੱਕਰ ਹੋ ਗਈ। ਜਿਸ ਕਾਰਨ ਅੱਠ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ 4 ਬੱਚੇ ਅਤੇ ਇੱਕ ਔਰਤ ਵੀ ਸ਼ਾਮਲ ਹਨ।ਫਿਲਹਾਲ ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਾਇਆ ਗਿਆ ਹੈ।

Road Accidentਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸਕੂਲੀ ਵੈਨ ‘ਚ ਕੁੱਲ 15 ਬੱਚੇ ਸਵਾਰ ਸਨ ਅਤੇ ਇਹ ਬੱਚੇ ਛੁੱਟੀ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਰਹੇ ਸਨ।

ਹੋਰ ਪੜ੍ਹੋ: ਮਿਡ-ਡੇ-ਮੀਲ ਦੀ ਛੇ ਜ਼ਿਲ੍ਹਿਆਂ ‘ਚ ਕੀਤੀ ਸਪਲਾਈ ਬੰਦ

Road Accidentਇਸ ਦੌਰਾਨ ਪਿੰਡ ਘੁੰਨਸਾਂ ਨਜ਼ਦੀਕ ਅੱਗੇ ਜਾ ਰਿਹਾ ਇੱਕ ਛੋਟਾ ਹਾਥੀ, ਜਿਹੜਾ ਕਿ ਅਚਾਨਕ ਪਲਟ ਗਿਆ, ਨਾਲ ਵੈਨ ਟਕਰਾਅ ਗਈ।

Road Accidentਜਦੋਂ ਇਸ ਘਟਨਾ ਬਾਰੇ ਸ਼ਹਿਰ ‘ਚ ਪਤਾ ਲੱਗਾ ਤਾਂ ਬੱਚਿਆਂ ਦੇ ਮਾਪੇ ਘਟਨਾ ਥਾਂ ‘ਤੇ ਪੁੱਜਣੇ ਸ਼ੁਰੂ ਹੋ ਗਏ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਦੋਵਾਂ ਵ੍ਹੀਕਲਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News