ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਕਾਂਗਰਸੀ ਮੰਤਰੀਆਂ ਨਾਲ ਕੋਰੋਨਾ ਦਾ ਕਿਹੋ ਜਿਹਾ ਮਾਇਆਜਾਲ
ਕੋਰੋਨਾ ਮਹਾਮਾਰੀ ਦਾ ਕਹਿਰ ਇਕ ਵਾਰ ਫਿਰ ਤੋਂ ਸਕ੍ਰਿਯ ਹੋ ਚੁੱਕਿਆ ਹੈ ਜਿਥੇ ਰੋਜ਼ਾਨਾ ਸੈਂਕੜੇ ਮਾਮਲੇ ਸਾਹਮਣੇ ਆ ਰਹੇ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੋਰੋਨਾ ਦੀ ਮਾਰ ਝੱਲਣੀ ਪੈ ਰਹੀ ਹੈ ਉਥੇ ਹੀ ਹੁਣ ਇਸ ਦਾ ਅਸਰ ਭਲਕੇ ਹੋਣ ਵਾਲੇ ਪੰਜਾਬ ਵਿਧਾਨ ਸਭਾ ਇਜਲਾਸ 'ਤੇ ਵੀ ਪੈ ਰਿਹਾ ਹੈ। ਦਰਅਸਲ 1 ਮਾਰਚ ਤੋਂ 14ਵਾਂ ਵਿਧਾਨ ਸਭਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ|
ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਦੇ ਦੋ ਹੋਰ ਵਿਧਾਇਕ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਸੁਨੀਲ ਦੱਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਦਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਅਤੇ ਵਿਧਾਇਕਾ ਇੰਦੂ ਬਾਲਾ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ।
ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ ‘ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ
ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਮੌਜੂਦਾ ਰਾਜ ਵਿਧਾਨ ਸਭਾ ਦੇ 1 ਮਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ‘ਚ ਸ਼ਾਮਲ ਹੋਣ ਲਈ ਮੰਤਰੀਆਂ, ਵਿਧਾਇਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਕੋਰੋਨ ਮਹਾਮਾਰੀ ਤੋਂ ਨਕਾਰਾਤਮਕ ਟੈਸਟ ਰਿਪੋਰਟ ਲਾਜ਼ਮੀ ਕੀਤੀ ਹੋਈ ਹੈ।
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਰੋਨਾਵਾਇਰਸ ਲਈ 24 ਘੰਟਿਆਂ ਵਿੱਚ ਤਿੰਨ ਟੈਸਟ ਹੋਏ। ਪਹਿਲੇ ਟੈਸਟ ਵਿੱਚ ਉਨ੍ਹਾਂ ਦਾ ਇਹ ਟੈਸਟ ਪੌਜ਼ੇਟਿਵ ਆਇਆ ਪਰ ਬਾਕੀ ਦੇ ਦੋ ਟੈਸਟ ਨੈਗੇਟਿਵ ਰਹੇ। ਦਰਅਸਲ, ਚੰਡੀਗੜ੍ਹ ਸਥਿਤ ਐਮਐਲਏ ਹੋਸਟਲ ’ਚ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਸੈਂਪਲ ਲਏ ਗਏ ਸਨ। ਸੁਖਜਿੰਦਰ ਸਿੰਘ ਰੰਧਾਵਾ ਦਾ ਕੱਲ੍ਹ ਵਾਲਾ ਟੈਸਟ ਪੌਜ਼ੇਟਿਵ ਆਇਆ ਸੀ| ਪਰ ਜਦੋਂ ਉਨ੍ਹਾਂ ਬਾਅਦ ’ਚ ਇੱਕ ਪ੍ਰਾਈਵੇਟ ਲੈਬ ਤੋਂ ਦੁਬਾਰਾ ਇਹ ਟੈਸਟ ਕਰਵਾਇਆ, ਤਾਂ ਉਹ ਨੈਗੇਟਿਵ ਨਿਕਲਿਆ। ਉਸ ਤੋਂ ਬਾਅਦ ’ਚ ਉਨ੍ਹਾਂ ਪੀਜੀਆਈ ਤੋਂ ਮੁੜ ਕੋਵਿਡ-19 ਦਾ ਟੈਸਟ ਕਰਵਾਇਆ, ਜੋ ਫਿਰ ਨੈਗੇਟਿਵ ਆਇਆ।