Mon, Apr 29, 2024
Whatsapp

ਕੋਰੋਨਾ ਮਹਾਂਮਾਰੀ ਦੇ ਕਾਰਨ 4 ਜੂਨ ਤੱਕ ਟਲੀ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ 

Written by  Shanker Badra -- May 19th 2021 10:51 AM
ਕੋਰੋਨਾ ਮਹਾਂਮਾਰੀ ਦੇ ਕਾਰਨ 4 ਜੂਨ ਤੱਕ ਟਲੀ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ 

ਕੋਰੋਨਾ ਮਹਾਂਮਾਰੀ ਦੇ ਕਾਰਨ 4 ਜੂਨ ਤੱਕ ਟਲੀ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ 

ਫਰੀਦਕੋਟ : ਬੀਤੇ ਕੱਲ੍ਹਫਰੀਦਕੋਟ ਦੇ ਐਡੀਸ਼ਨਲ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਦੋਸ਼ ਤੈਅ ਹੋਣ ਦੇ ਮੁੱਦੇ ਨੂੰ ਲੈ ਕੇ ਬਹਿਸ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੁਣਵਾਈਟਾਲ ਦਿੱਤੀ ਗਈ ਹੈ। [caption id="attachment_498531" align="aligncenter" width="259"]behbal kalan goli kand hearing Postponed till June 4 due to Coronavirus epidemic ਕੋਰੋਨਾ ਮਹਾਂਮਾਰੀ ਦੇ ਕਾਰਨ 4 ਜੂਨ ਤੱਕ ਟਲੀ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ[/caption] ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ   ਦਰਅਸਲ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ ਅਦਾਲਤਾਂ ਵਿਚ ਆਨਲਾਈਨ ਕੰਮ ਕਾਜ ਹੋਣ ਦੇ ਚਲਦੇ ਹੁਣ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਗਈ ਹੈ। ਇਸ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਨੇ ਇਸ ਮਾਮਲੇ ਦੀ ਸੁਣਵਾਈ 4 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। [caption id="attachment_498532" align="aligncenter" width="300"]behbal kalan goli kand hearing Postponed till June 4 due to Coronavirus epidemic ਕੋਰੋਨਾ ਮਹਾਂਮਾਰੀ ਦੇ ਕਾਰਨ 4 ਜੂਨ ਤੱਕ ਟਲੀ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ[/caption] ਕੋਰੋਨਾ ਦੇ ਕਾਰਨ ਅਦਾਲਤ ਵਿਚ ਪੰਕਜ ਬਾਂਸਲ ਪੇਸ਼ ਹੋਏ ਪਰ ਮੋਗਾ ਦੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਅਤੇ ਇਨ੍ਹਾਂ ਦੇ ਦੂਸਰੇ ਸਾਥੀ ਅਦਾਲਤ ਵਿਚ ਪੇਸ਼ ਨਹੀ ਹੋਏ ਅਤੇ ਇਨ੍ਹਾਂ ਦੇ ਖਿਲਾਫ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੜ੍ਹੋ ਹੋਰ ਖ਼ਬਰਾਂ : ਪਟਿਆਲਾ 'ਚ ਫਰੰਟ ਲਾਈਨ ਵਾਰੀਅਰ ਡਾ. ਰਾਜਨ ਦੀ ਕੋਰੋਨਾ ਕਾਰਨ ਹੋਈ ਮੌਤ [caption id="attachment_498528" align="aligncenter" width="300"]behbal kalan goli kand hearing Postponed till June 4 due to Coronavirus epidemic ਕੋਰੋਨਾ ਮਹਾਂਮਾਰੀ ਦੇ ਕਾਰਨ 4 ਜੂਨ ਤੱਕ ਟਲੀ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ[/caption] ਬਹਿਬਲ ਗੋਲੀ ਕਾਂਡ ਦੀ ਚਾਰਜਸ਼ੀਟ ਰੱਦ ਕਰਵਾਊਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਤਰੀਕ 2 ਸਤੰਬਰ ਹੈ, ਉਸ ਦਿਨ ਦੋਹਾਂ ਧਿਰਾ ਵਿਚਾਲੇ ਬਹਿਸ ਹੋਣ ਦੀ ਸੰਭਾਵਨਾ ਹੈ। -PTCNews


Top News view more...

Latest News view more...