ਦੇਸ਼

ਭਾਜਪਾ ਆਗੂ ਸੀਮਾ ਪਾਤਰਾ ਨੌਕਰਾਣੀ 'ਤੇ ਤਸੀਹੇ ਢਹਾਉਣ ਦੇ ਦੋਸ਼ 'ਚ ਗ੍ਰਿਫ਼ਤਾਰ

By Ravinder Singh -- August 31, 2022 4:59 pm -- Updated:August 31, 2022 5:03 pm

ਝਾਰਖੰਡ : ਘਰ ਵਿਚ ਕੰਮ ਕਰਨ ਵਾਲੀ ਅਪਾਹਜ ਔਰਤ ਉਤੇ ਤਸੀਹੇ ਢਹਾਉਣ ਦੇ ਦੋਸ਼ ਵਿੱਚ ਰਾਂਚੀ ਪੁਲਿਸ ਨੇ ਭਾਜਪਾ ਦੀ ਮੁਅੱਤਲ ਆਗੂ ਤੇ ਸਾਬਕਾ ਆਈਏਐਸ ਅਧਿਕਾਰੀ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਮਾ ਪਾਤਰਾ ਉਤੇ ਅਪਾਹਜ ਘਰੇਲੂ ਨੌਕਰਾਣੀ ਨੂੰ ਬੰਧਕ ਬਣਾਉਣ ਤੇ ਤਸੀਹੇ ਦੇਣ ਦੇ ਦੋਸ਼ਾਂ ਦੇ ਆਧਾਰ ਉਤੇ ਰਾਂਚੀ ਦੇ ਅਰਗੋੜਾ ਪੁਲਿਸ ਸਟੇਸ਼ਨ ਵਿਚ ਸੀਮਾ ਪਾਤਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪਾਤਰਾ ਉਤੇ ਦੋਸ਼ ਲਗਾਏ ਜਾ ਰਹੇ ਹਨ ਕਿ ਅਪਾਹਜ ਨੌਕਰਣੀ ਨੂੰ ਲਗਭਗ ਪਿਛਲੇ 8 ਸਾਲਾਂ ਤੋਂ ਬੰਧਕ ਬਣਾਇਆ ਹੋਇਆ ਤੇ ਲੜਕੀ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।

ਬੇਟੀ ਬਚਾਓ-ਬੇਟੀ ਪੜ੍ਹਾਓ ਭਾਜਪਾ ਦੀ ਸੂਬਾ ਕਨਵੀਨਰ ਨੌਕਰਣੀ 'ਤੇ ਤਸੀਹੇ ਢਹਾਉਣ ਦੇ ਦੋਸ਼ 'ਚ ਗ੍ਰਿਫ਼ਤਾਰ

ਬੰਧਕ ਬਣਾਈ ਗਈ ਅਪਾਹਜ ਲੜਕੀ ਨੇ ਇਕ ਦਿਨ ਕਿਸੇ ਤਰ੍ਹਾਂ ਵਿਵੇਕ ਆਨੰਦ ਬਾਸਕੇ ਨਾਂ ਦੇ ਸਰਕਾਰੀ ਮੁਲਾਜ਼ਮ ਨੂੰ ਮੋਬਾਈਲ 'ਤੇ ਸੰਦੇਸ਼ ਭੇਜ ਕੇ ਆਪਣੇ ਉਪਰ ਹੋ ਰਹੇ ਤਸੀਹਿਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਬਾਰੇ ਅਰਗੋੜਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਇਸ ਮਗਰੋਂ ਰਾਂਚੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਅਪਾਹਜ ਸੁਨੀਤਾ ਨੂੰ ਪਾਤਰਾ ਦੇ ਚੁੰਗਲ ਵਿਚੋਂ ਛੁਡਵਾਇਆ ਗਿਆ। ਸੀਮਾ ਪਾਤਰਾ ਆਪਣੇ ਪਤੀ ਨਾਲ ਰਾਂਚੀ ਦੇ ਅਸ਼ੋਕ ਨਗਰ 'ਚ ਰਹਿੰਦੀ ਹੈ। ਪੀੜਤਾ ਸੁਨੀਤਾ ਨੇ ਆਪਣੀ ਦਾਸਤਾਨ ਸੁਣਾਉਂਦੇ ਹੋਏ ਕਿਹਾ ਉਸ ਉਤੇ ਸ਼ੁਰੂ ਤੋਂ ਹੀ ਤਸ਼ੱਦਦ ਢਾਹੇ ਜਾ ਰਹੇ ਹਨ। ਉਹ ਨੌਕਰੀ ਛੱਡਣਾ ਚਾਹੁੰਦੀ ਸੀ ਪਰ ਉਸ ਨੂੰ 8 ਸਾਲ ਤੱਕ ਘਰ 'ਚ ਬੰਧਕ ਬਣਾ ਕੇ ਰੱਖਿਆ ਗਿਆ ਹੈ। ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਬਿਮਾਰ ਹੋਣ 'ਤੇ ਉਸ ਦਾ ਇਲਾਜ ਵੀ ਨਹੀਂ ਕਰਵਾਇਆ ਗਿਆ। ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਵੱਲੋਂ ਸੀਮਾ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਬੇਟੀ ਬਚਾਓ-ਬੇਟੀ ਪੜ੍ਹਾਓ ਭਾਜਪਾ ਦੀ ਸੂਬਾ ਕਨਵੀਨਰ ਨੌਕਰਣੀ 'ਤੇ ਤਸੀਹੇ ਢਹਾਉਣ ਦੇ ਦੋਸ਼ 'ਚ ਗ੍ਰਿਫ਼ਤਾਰ
ਸੀਮਾ ਭਾਜਪਾ ਆਗੂ ਸੀ ਤੇ ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਉਸ ਨੂੰ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਦਾ ਸੂਬਾ ਕਨਵੀਨਰ ਵੀ ਬਣਾਇਆ ਗਿਆ ਸੀ। ਸੀਮਾ ਪਾਤਰਾ ਖ਼ਿਲਾਫ਼ ਰਾਂਚੀ ਦੇ ਅਰਗੋੜਾ ਪੁਲਿਸ ਸਟੇਸ਼ਨ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਪੀੜਤਾ ਦੇ ਮੈਡੀਕਲ ਤੰਦਰੁਸਤ ਹੋਣ ਦੀ ਉਡੀਕ ਕਰ ਰਹੀ ਹੈ ਤਾਂ ਜੋ ਬਿਆਨ ਦਰਜ ਕੀਤਾ ਜਾ ਸਕੇ। ਸੁਨੀਤਾ ਦੀ ਸੁਰੱਖਿਆ ਲਈ ਦੋ ਮਹਿਲਾ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਮਨਾਇਆ ਜਸ਼ਨ, ਸਮੰਦਰ ਕਿਨਾਰੇ ਖੜ੍ਹ ਖਿੱਚਵਾਈਆਂ ਫੋਟੋਆਂ ! ਤਸਵੀਰ ਆਈ ਸਾਹਮਣੇ
ਸੁਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਮਾਲਕ ਇੰਨੇ ਬੇਰਹਿਮ ਸਨ ਉਸ ਉਤੇ ਬੇਹੱਦ ਤਸੀਹੇ ਢਾਹੇ ਗਏ ਅਤੇ ਇੱਥੋਂ ਤੱਕ ਕਿ ਡੰਡੇ ਨਾਲ ਮਾਰ ਕੇ ਉਸ ਦੇ ਦੰਦ ਵੀ ਤੋੜ ਦਿੱਤੇ ਗਏ। ਸੁਨੀਤਾ ਨੇ ਦੱਸਿਆ ਕਿ ਉਸ ਨੇ ਸਾਲਾਂ ਤੋਂ ਸੂਰਜ ਦੀ ਰੌਸ਼ਨੀ ਤੱਕ ਨਹੀਂ ਦੇਖੀ। ਗਰਮ ਤਵੇ ਨਾਲ ਉਸ ਨੂੰ ਸਾੜਿਆ ਗਿਆ ਸੀ, ਜਿਸ ਦੇ ਨਿਸ਼ਾਨ ਉਸ ਦੇ ਸਰੀਰ ਉਪਰ ਵੀ ਮੌਜੂਦ ਹਨ। ਜਦੋਂ ਪੁਲਿਸ ਨੇ ਸੁਨੀਤਾ ਨੂੰ ਛੁਡਵਾਇਆ ਤਾਂ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਸਕਦੀ ਸੀ।

-PTC News

 

  • Share