Wed, Apr 17, 2024
Whatsapp

ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਮਨਾਇਆ ਜਸ਼ਨ, ਸਮੰਦਰ ਕਿਨਾਰੇ ਖੜ੍ਹ ਖਿੱਚਵਾਈਆਂ ਫੋਟੋਆਂ ! ਤਸਵੀਰ ਆਈ ਸਾਹਮਣੇ View in English

Written by  Riya Bawa -- August 31st 2022 04:24 PM -- Updated: August 31st 2022 04:36 PM
ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਮਨਾਇਆ ਜਸ਼ਨ, ਸਮੰਦਰ ਕਿਨਾਰੇ ਖੜ੍ਹ ਖਿੱਚਵਾਈਆਂ ਫੋਟੋਆਂ ! ਤਸਵੀਰ ਆਈ ਸਾਹਮਣੇ

ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਮਨਾਇਆ ਜਸ਼ਨ, ਸਮੰਦਰ ਕਿਨਾਰੇ ਖੜ੍ਹ ਖਿੱਚਵਾਈਆਂ ਫੋਟੋਆਂ ! ਤਸਵੀਰ ਆਈ ਸਾਹਮਣੇ

Sidhu Moosewala Murder Celebration: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਰਿਵਾਰ ਅਤੇ ਮੂਸੇਵਾਲਾ ਦੇ ਫੈਨਸ ਵਿੱਚ ਸੋਗ ਦੀ ਲਹਿਰ ਹੈ ਪਰ ਕਾਤਲਾਂ ਨੇ ਜਸ਼ਨ ਮਨਾਉਣਾ ਜਾਰੀ ਰੱਖਿਆ। ਪੁਲਿਸ ਤੋਂ ਡਰਦਿਆਂ ਕਾਤਲ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੱਕ ਪਹੁੰਚ ਗਏ। ਇੱਥੇ ਉਨ੍ਹਾਂ ਨੇ ਸਮੁੰਦਰ ਦੇ ਕਿਨਾਰੇ ਜਸ਼ਨ ਮਨਾਇਆ ਜਿਸ ਤੋਂ ਬਾਅਦ ਫੋਟੋਸ਼ੂਟ ਵੀ ਕਰਵਾਇਆ ਗਿਆ। ਹੁਣ ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ। sidhumosewala ਇਸ ਵਿੱਚ ਅੰਕਿਤ, ਦੀਪਕ ਮੁੰਡੀ, ਸਚਿਨ ਭਿਵਾਨੀ, ਪ੍ਰਿਆਵਰਤ ਫੌਜੀ, ਕਪਿਲ ਪੰਡਿਤ ਅਤੇ ਕਸ਼ਿਸ਼ ਉਰਫ਼ ਕੁਲਦੀਪ ਹੈ ਇਨ੍ਹਾਂ ਵਿੱਚੋਂ ਦੀਪਕ ਮੁੰਡੀ ਅਜੇ ਫਰਾਰ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਕਾਤਲਾਂ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਰ 'ਚ ਪੰਜਾਬੀ ਗੀਤ 'ਤੇ ਜਸ਼ਨ ਮਨਾਏ ਸਨ ਜਿਸ ਦੀ ਵੀਡੀਓ ਸ਼ੂਟਰ ਅੰਕਿਤ ਸੇਰਸਾ ਦੇ ਮੋਬਾਈਲ ਤੋਂ ਵੀ ਮਿਲੀ ਸੀ। ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਜਸ਼ਨ ਮਨਾਉਂਦੇ ਕਾਤਲ, ਵੇਖੋ ਵਾਇਰਲ ਵੀਡੀਓ ਇਹ ਵੀ ਪੜ੍ਹੋ:ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ ਚਾਹੁੰਦੀ: ਕਾਲੜਾ ਮੂਸੇਵਾਲਾ ਦੇ ਕਤਲ ਤੋਂ ਬਾਅਦ 5 ਸੂਬਿਆਂ ਦੀ ਪੁਲਿਸ ਕਾਤਲ ਨੂੰ ਫੜਨ ਵਿੱਚ ਲੱਗੀ ਹੋਈ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਦਿੱਲੀ ਪੁਲਿਸ ਇਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਸੀ। ਇਸ ਦੇ ਬਾਵਜੂਦ ਇਹ 5 ਕਾਤਲ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਆਨੰਦ ਮਾਣ ਰਹੇ ਸਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਹੋਏ ਐਨਕਾਉਂਟਰ ਵਿੱਚ ਮਾਰੇ ਗਏ ਸ਼ੂਟਰ ਵੀ ਪੰਜਾਬ ਵਿੱਚ ਲੁਕੇ ਹੋਏ ਸਨ। ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਮਾਨਸਾ ਅਦਾਲਤ ਵਿੱਚ ਦਾਇਰ 1,850 ਪੰਨਿਆਂ ਦੀ ਚਾਰਜਸ਼ੀਟ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ, ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ‘ਮਾਸਟਰਮਾਈਂਡ’ ਹੈ, ਨੇ ਆਪਣੇ ਸ਼ਾਰਪਸ਼ੂਟਰਾਂ ਨੂੰ ਦੱਸਿਆ ਸੀ ਕਿ ਗਾਇਕ ਦੀ ਸੁਰੱਖਿਆ ਨੂੰ ਪੰਜਾਬ ਪੁਲਿਸ ਨੇ ਕੱਟ ਦਿੱਤਾ ਹੈ ਅਤੇ ਹੁਣ ਉਹ ਕਤਲ ਨੂੰ ਅੰਜਾਮ ਦੇ ਸਕਦੇ ਹਨ। Sharp Shooters Viral Video ਇਸ ਤੋਂ ਇਲਾਵਾ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਪ੍ਰਿਆਵਰਤ ਫੌਜੀ, ਕੇਸ਼ਵ ਕੁਮਾਰ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਹਰਿਆਣਾ ਦੇ ਫਰੀਦਾਬਾਦ ਤੋਂ ਮਹਿੰਦਰਾ ਬੋਲੈਰੋ ਕਾਰ ਲੈ ਕੇ ਆਏ ਸਨ ਅਤੇ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਆਪਣੀ ਟੋਇਟਾ ਕੋਰੋਲਾ ਕਾਰ ਅਤੇ ਹਥਿਆਰ ਲੈ ਕੇ ਆਏ ਸਨ। ਉਹ ਮਾਨਸਾ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਨੂੰ ਅੰਜਾਮ ਦੇਣ ਲਈ ਆਏ ਸਨ। ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੂੰ ਸਿਰਫ਼ ਹਥਿਆਰ, ਪੈਸੇ, ਪਨਾਹ, ਕਾਰਾਂ, ਫ਼ੋਨ ਅਤੇ ਸਿਮ ਕਾਰਡ ਦਿੱਤੇ ਸਨ। ਗੌਰਤਲਬ ਹੈ ਕਿ 29 ਮਈ 2022 ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ (Sidhu Moosewala) ਮੂਸੇਵਾਲਾ ਦਾ 28 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ। -PTC News


Top News view more...

Latest News view more...