ਭਗਵੰਤ ਮਾਨ ਦੇ ਪੱਲੇ ਕੱਖ ਨਹੀਂ , ਲੇਲੜੀਆਂ ਕੱਢਣ ’ਤੇ ਵੀ ਕਾਂਗਰਸ ’ਚ ਸ਼ਾਮਿਲ ਨਹੀਂ ਕਰਾਂਗੇ : ਕੈਪਟਨ ਅਮਰਿੰਦਰ ਸਿੰਘ
ਭਗਵੰਤ ਮਾਨ ਦੇ ਪੱਲੇ ਕੱਖ ਨਹੀਂ , ਲੇਲੜੀਆਂ ਕੱਢਣ ’ਤੇ ਵੀ ਕਾਂਗਰਸ ’ਚ ਸ਼ਾਮਿਲ ਨਹੀਂ ਕਰਾਂਗੇ : ਕੈਪਟਨ ਅਮਰਿੰਦਰ ਸਿੰਘ
ਭਗਵੰਤ ਮਾਨ ਦੇ ਪੱਲੇ ਕੱਖ ਨਹੀਂ , ਲੇਲੜੀਆਂ ਕੱਢਣ ’ਤੇ ਵੀ ਕਾਂਗਰਸ ’ਚ ਸ਼ਾਮਿਲ ਨਹੀਂ ਕਰਾਂਗੇ : ਕੈਪਟਨ ਅਮਰਿੰਦਰ ਸਿੰਘ:ਬਠਿੰਡਾ : ਭਗਵੰਤ ਮਾਨ ਵੱਲੋਂ ਖਰੀਦੋ-ਫਰੋਖਤ ਦੇ ਲਾਏ ਦੋਸ਼ਾਂ ਨੂੰ ਪੂਰੀ ਤਰਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਲੀਡਰ ਕੋਰਾ ਝੂਠ ਬੋਲ ਰਿਹਾ ਹੈ ਅਤੇ ਉਹ ਹਰ ਪਾਰਟੀ ਲਈ ਸਿਆਸੀ ਤੌਰ ’ਤੇ ਜ਼ੀਰੋ ਹੋ ਚੁੱਕਾ ਹੈ।ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਲੀਡਰਾਂ ਅਤੇ ਵਰਕਰਾਂ ਦਾ ਸੱਤਾਧਾਰੀ ਪਾਰਟੀ ਵਿੱਚ ਆਉਣ ’ਤੇ ਨਿਰਾਸ਼ਾ ’ਚ ਡੁੱਬਿਆ ਭਗਵੰਤ ਮਾਨ ਕਾਂਗਰਸ ਵਿਰੁੱਧ ਬੇਬੁਨਿਆਦ ਦੋਸ਼ ਲਾ ਰਿਹਾ ਹੈ।
[caption id="attachment_292825" align="aligncenter" width="300"]
Bhagwant Mann Will not join the Congress : Captain Amarinder Singh" width="300" height="156" />
ਭਗਵੰਤ ਮਾਨ ਦੇ ਪੱਲੇ ਕੱਖ ਨਹੀਂ , ਲੇਲੜੀਆਂ ਕੱਢਣ ’ਤੇ ਵੀ ਕਾਂਗਰਸ ’ਚ ਸ਼ਾਮਿਲ ਨਹੀਂ ਕਰਾਂਗੇ : ਕੈਪਟਨ ਅਮਰਿੰਦਰ ਸਿੰਘ[/caption]
ਭਗਵੰਤ ਮਾਨ ਵੱਲੋਂ ਉਸ ਦੀ ਕੀਮਤ ਲਾਉਣ ਦੀ ਚੁਣੌਤੀ ’ਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਲੀਡਰ ਦੇ ਪੱਲੇ ਕੱਖ ਨਹੀਂ ਹੈ।ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਮਾਨ ਵੱਲੋਂ ਤਰਲੇ ਲੈਣ ’ਤੇ ਵੀ ਅਸੀਂ ਉਸ ਨੂੰ ਪੰਜਾਬ ਕਾਂਗਰਸ ਵਿੱਚ ਸ਼ਾਮਲ ਨਹੀਂ ਕਰਾਂਗੇ।
[caption id="attachment_292826" align="aligncenter" width="300"]
ਭਗਵੰਤ ਮਾਨ ਦੇ ਪੱਲੇ ਕੱਖ ਨਹੀਂ , ਲੇਲੜੀਆਂ ਕੱਢਣ ’ਤੇ ਵੀ ਕਾਂਗਰਸ ’ਚ ਸ਼ਾਮਿਲ ਨਹੀਂ ਕਰਾਂਗੇ : ਕੈਪਟਨ ਅਮਰਿੰਦਰ ਸਿੰਘ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ਦੇ ਲਾਹੌਰ ‘ਚ ਦਰਗਾਹ ਦੇ ਬਾਹਰ ਹੋਇਆ ਧਮਾਕਾ , 8 ਲੋਕਾਂ ਦੀ ਮੌਤ , 25 ਦੇ ਕਰੀਬ ਜ਼ਖਮੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਨਿੱਜੀ ਤੌਰ ’ਤੇ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਹਨ,ਜਿਸ ਬਾਰੇ ਲੋਕਾਂ ਨੂੰ ਤਸੱਲੀਬਖਸ਼ ਜਵਾਬ ਦੇ ਕੇ ਉਨਾਂ ਨੂੰ ਖੁਸ਼ੀ ਹੁੰਦੀ ਹੈ।ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ