Sun, Apr 28, 2024
Whatsapp

Bharat Bandh : ਕਿਸਾਨਾਂ ਵੱਲੋਂ ਅੱਜ ਮੁਕੰਮਲ ਭਾਰਤ ਬੰਦ , ਬਰਨਾਲਾ ਵਿਖੇ ਸ਼ਾਮ 6:00 ਵਜੇ ਤੱਕ ਠੱਪ ਰਹੇਗੀ ਆਵਾਜਾਈ

Written by  Shanker Badra -- March 26th 2021 09:23 AM
Bharat Bandh : ਕਿਸਾਨਾਂ ਵੱਲੋਂ ਅੱਜ ਮੁਕੰਮਲ ਭਾਰਤ ਬੰਦ , ਬਰਨਾਲਾ ਵਿਖੇ ਸ਼ਾਮ 6:00 ਵਜੇ ਤੱਕ ਠੱਪ ਰਹੇਗੀ ਆਵਾਜਾਈ

Bharat Bandh : ਕਿਸਾਨਾਂ ਵੱਲੋਂ ਅੱਜ ਮੁਕੰਮਲ ਭਾਰਤ ਬੰਦ , ਬਰਨਾਲਾ ਵਿਖੇ ਸ਼ਾਮ 6:00 ਵਜੇ ਤੱਕ ਠੱਪ ਰਹੇਗੀ ਆਵਾਜਾਈ

ਬਰਨਾਲਾ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਦੇ ਅੱਜ 4 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ 'ਚ ਭਾਰਤ ਬੰਦ (Bharat Band) ਦਾ ਸੱਦਾ ਦਿੱਤਾ ਗਿਆ ਹੈ। ਅੱਜ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਭਾਰਤ ਮੁਕੰਮਲ ਤੌਰ 'ਤੇ ਬੰਦ ਰਹੇਗਾ। ਇਸ ਦੌਰਾਨਸੜਕੀ ਤੇ ਰੇਲ ਆਵਾਜਾਈ ਠੱਪ ਰਹੇਗੀ ਤੇ ਬਾਜ਼ਾਰ ਬੰਦ ਰਹਿਣਗੇ। [caption id="attachment_484133" align="aligncenter" width="700"]Bharat bandh : Farmer unions call Bharat Bandh today on completion 4 months of protest Bharat Bandh : ਕਿਸਾਨਾਂ ਵੱਲੋਂ ਅੱਜ ਮੁਕੰਮਲ ਭਾਰਤ ਬੰਦ , ਬਰਨਾਲਾ ਵਿਖੇ ਸ਼ਾਮ 6:00 ਵਜੇ ਤੱਕਠੱਪ ਰਹੇਗੀਆਵਾਜਾਈ[/caption] ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ 'ਤੇ ਅੱਜ ਬਰਨਾਲਾ ਵਿਖੇ ਵੀ ਸਵੇਰੇ 6:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸਾਰੀਆਂ ਸੜਕਾਂ , ਰੇਲਵੇ ਟ੍ਰੈਕ ਨੂੰ ਜਾਮ ਕੀਤਾ ਗਿਆ ਹੈ। ਬਠਿੰਡਾ ਤੋਂ ਚੱਲ ਕੇ ਦਿੱਲੀ ਜਾਣ ਵਾਲੀ ਰੇਲਗੱਡੀ ਨੂੰ ਬਰਨਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਬਰਨਾਲਾ -ਬਠਿੰਡਾ ,ਬਠਿੰਡਾ -ਚੰਡੀਗੜ੍ਹ ,ਬਰਨਾਲਾ -ਮਾਨਸਾ ਬਰਨਾਲਾ- ਫਰੀਦਕੋਟ ਨੂੰ ਜਾਂਦੀਆਂ ਸੜਕਾਂ ਨੂੰ ਸਵੇਰੇ 6:00 ਵਜੇ ਸ਼ਾਮ 6:00 ਤੱਕ ਬੰਦ ਰੱਖਿਆ ਜਾਵੇਗਾ। [caption id="attachment_484131" align="aligncenter" width="700"]Bharat bandh : Farmer unions call Bharat Bandh today on completion 4 months of protest Bharat Bandh : ਕਿਸਾਨਾਂ ਵੱਲੋਂ ਅੱਜ ਮੁਕੰਮਲ ਭਾਰਤ ਬੰਦ , ਬਰਨਾਲਾ ਵਿਖੇ ਸ਼ਾਮ 6:00 ਵਜੇ ਤੱਕਠੱਪ ਰਹੇਗੀਆਵਾਜਾਈ[/caption] ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪੂਰੇ ਦੇਸ਼ 'ਚ ਭਾਰਤ ਬੰਦ ਕੀਤਾ ਹੈ।ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਜਥੇਬੰਦੀਆਂ, ਬਾਰ ਐਸੋਸੀਏਸ਼ਨਾਂ ਨੇ ਸਮਰਥਨ ਕੀਤਾ ਹੈ। ਸੜਕਾਂ 'ਤੇ ਇੱਕਾ ਦੁੱਕਾ ਵਾਹਨਾਂ ਨੂੰ ਛੱਡ ਕੇ ਆਵਾਜਾਈ ਬੰਦ ਹੈ। ਦੁਕਾਨਾਂ, ਬਾਜ਼ਾਰਾਂ ਤੇ ਸਾਰੇ ਵਪਾਰਕ ਸੰਸਥਾਵਾਂ ਨੂੰ ਬੰਦ ਰੱਖਿਆ ਜਾਵੇਗਾ। Bharat bandh : Farmer unions call Bharat Bandh today on completion 4 months of protestਇਸ ਮੌਕੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਧਰਨੇ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਪੂਰੇ ਹੋਣ 'ਤੇ ਅੱਜ ਭਾਰਤ ਬੰਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ "ਜੋ ਵੀ ਬੰਦ ਦਾ ਸਮਰਥਨ ਕਰ ਰਹੇ ਹਨ, ਉਹ ਕਿਸੇ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਨਾ ਕਰਨ, ਕੋਈ ਅਜਿਹੀ ਕਾਰਵਾਈ ਨਾ ਕਰਨ ਜੋ ਹਿੰਸਕ ਲੱਗੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਬੰਦ ਨੂੰ ਸਫ਼ਲ ਬਣਾਇਆ ਜਾਵੇਗਾ ਤਾਂ ਜੋ ਮੋਦੀ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ ਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ। -PTCNews


Top News view more...

Latest News view more...