ਮੁੱਖ ਖਬਰਾਂ

ਭਾਵਨਾ ਕੰਠ ਰਚੇਗੀ ਇਤਿਹਾਸ ,ਗਣਤੰਤਰ ਦਿਵਸ ਮੌਕੇ ਪਰੇਡ 'ਚ ਸ਼ਾਮਲ ਹੋਣ ਵਾਲੀ ਪਹਿਲੀ ਲੜਾਕੂ ਪਾਇਲਟ

By Shanker Badra -- January 21, 2021 12:09 pm

ਨਵੀਂ ਦਿੱਲੀ : ਭਾਰਤ ਵਿੱਚ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਸਾਲਦਾ ਗਣਤੰਤਰ ਦਿਵਸ ਬੇਹੱਦ ਖਾਸ ਰਹਿਣ ਵਾਲਾ ਹੈ ,ਕਿਉਂਕਿ ਹਵਾਈ ਫੌਜ ਦੀ ਪਹਿਲੀ ਲੜਾਕੂ ਪਾਇਲਟ ਬੀਬੀ ਭਾਵਨਾ ਕੰਠ ਵੀ ਇਸ ਵਾਰ ਰਾਜਪਥ 'ਤੇ ਵਿਖਾਈ ਦੇਵੇਗੀ।ਭਾਵਨਾ ਭਾਰਤੀ ਹਵਾਈ ਸੈਨਾ ਦੀ ਫਾਇਟਰ ਪਾਇਲਟ ਟੀਮ ਦੀ ਤੀਜੀ ਮਹਿਲਾ ਹੋਵੇਗੀ।

 Bhawana Kanth to become first woman fighter pilot to take part in Republic Day parade ਭਾਵਨਾ ਕੰਠਰਚੇਗੀ ਇਤਿਹਾਸ ,ਗਣਤੰਤਰ ਦਿਵਸ ਮੌਕੇ ਪਰੇਡ 'ਚ ਸ਼ਾਮਲ ਹੋਣ ਵਾਲੀ ਪਹਿਲੀ ਲੜਾਕੂ ਪਾਇਲਟ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦਾ ਅੰਦੋਲਨ ਅੱਜ 57ਵੇਂ ਦਿਨ ਵੀ ਜਾਰੀ , ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ

ਉਹ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਭਾਵਨਾ ਕੰਠ ਪਹਿਲੀ ਵਾਰ ਰਾਜਪਥ 'ਤੇ ਫਾਇਟਰ ਜੈੱਟ ਰਾਫੇਲ 'ਚ ਉਡਾਣ ਭਰੇਗੀ ਤੇ ਦੇਸ਼ ਦੇ ਲੋਕਾਂ ਨੂੰ ਰਾਫੇਲ ਦੀ ਤਾਕਤ ਦਿਖਾਏਗੀ। ਇਸ ਸਾਲ ਦੇ ਸਮਾਰੋਹ 'ਚ ਕੁੱਲ 42 ਏਅਰਕ੍ਰਾਫਟ ਫਲਾਈਪਾਸਟ ਕਰਨਗੇ। ਸਾਲ 2020 'ਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਮਹਿਲਾ ਪਾਇਲਟ ਭਾਵਨਾਕੰਠ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ।

 Bhawana Kanth to become first woman fighter pilot to take part in Republic Day parade ਭਾਵਨਾ ਕੰਠਰਚੇਗੀ ਇਤਿਹਾਸ ,ਗਣਤੰਤਰ ਦਿਵਸ ਮੌਕੇ ਪਰੇਡ 'ਚ ਸ਼ਾਮਲ ਹੋਣ ਵਾਲੀ ਪਹਿਲੀ ਲੜਾਕੂ ਪਾਇਲਟ

ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਦੀ ਖ਼ਬਰ 'ਤੇ ਭਾਵਨਾ ਕੰਠ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ। ਪਾਇਲਟ ਭਾਵਨਾ ਨੇ ਕਿਹਾ ਕਿ ਉਹ ਬਚਪਨ ਵਿੱਚ ਟੀ.ਵੀ. 'ਤੇ ਗਣਤੰਤਰ ਦਿਵਸ ਦੀ ਪਰੇਡ ਵੇਖਦੀ ਆਈ ਹੈ, ਹੁਣ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਭਾਵਨਾ ਨੇ ਕਿਹਾ ਕਿ ਉਹ ਰਾਫੇਲ ਅਤੇ ਸੁਖੋਈ ਤੋਂ ਇਲਾਵਾ ਲੜਾਕੂ ਜਹਾਜ਼ ਵੀ ਉਡਾਉਣਾ ਚਾਹੇਗੀ।

 Bhawana Kanth to become first woman fighter pilot to take part in Republic Day parade ਭਾਵਨਾ ਕੰਠਰਚੇਗੀ ਇਤਿਹਾਸ ,ਗਣਤੰਤਰ ਦਿਵਸ ਮੌਕੇ ਪਰੇਡ 'ਚ ਸ਼ਾਮਲ ਹੋਣ ਵਾਲੀ ਪਹਿਲੀ ਲੜਾਕੂ ਪਾਇਲਟ

ਗਣਤੰਤਰ ਦਿਵਸ ਮੌਕੇ ਰਾਜਪਥ ਪਰੇਡ ਵਿੱਚ ਸੁਖੋਈ ਲੜਾਕੂ ਜਹਾਜ਼ ਵੀ ਹੁਣ ਆਪਣੇ ਪ੍ਰਦਰਸ਼ਨ ਕਰਣਗੇ। ਧਰੁਵ, ਰੂਦਰ ਅਤੇ ਐੱਮ.ਆਈ.-17 ਦੇ ਨਾਲ-ਨਾਲ ਆਧੁਨਿਕ ਲੜਾਈ ਹੈਲੀਕਾਪਟਰ ਅਪਾਚੇ ਅਤੇ ਹੈਵੀਵੇਟ ਹੈਲੀਕਾਪਟਰ ਚਿਨੂਕ ਵੀ ਆਪਣੀ ਤਾਕਤ ਅਤੇ ਜੌਹਰ ਦਿਖਾਉਣਗੇ। ਹਵਾਈ ਫੌਜ ਦੇ ਮਾਰਚਿੰਗ ਦਸਤੇ ਵਿੱਚ 100 ਹਵਾਈ ਯੋਧਾਂ ਰਹਿਣਗੇ, ਜਿਨ੍ਹਾਂ ਵਿਚੋਂ ਚਾਰ ਅਧਿਕਾਰੀ ਹਨ। ਇਸ ਦਸਤੇ ਦੀ ਅਗਵਾਈ ਫਲਾਈਟ ਲੈਫਟਿਨੈਂਟ ਤਨਿਕ ਸ਼ਰਮਾ ਕਰਨਗੇ।

 Bhawana Kanth to become first woman fighter pilot to take part in Republic Day parade ਭਾਵਨਾ ਕੰਠਰਚੇਗੀ ਇਤਿਹਾਸ ,ਗਣਤੰਤਰ ਦਿਵਸ ਮੌਕੇ ਪਰੇਡ 'ਚ ਸ਼ਾਮਲ ਹੋਣ ਵਾਲੀ ਪਹਿਲੀ ਲੜਾਕੂ ਪਾਇਲਟ

Kisan Andolan:  ਕਿਸਾਨ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ

ਹਵਾਈ ਫੌਜ ਦੀ ਝਾਂਕੀ ਵਿੱਚ ਇਸ ਵਾਰ ਲੜਾਕੂ ਜਹਾਜ਼ ਤੇਜਸ, ਸੁਖੋਈ ਦੇ ਨਾਲ-ਨਾਲ ਰੋਹੀਣੀ ਰਾਡਾਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਗਣਤੰਤਰ ਦਿਵਸ ਮੌਕੇ ਇਸ ਵਾਰ ਬੰਗਲਾਦੇਸ਼ ਦੀ ਫੌਜ ਵੀ ਮੌਜੂਦ ਰਹੇਗੀ। ਇਸ ਦੌਰਾਨ ਭਾਰਤ ਦੀ ਪਾਕਿਸਤਾਨ 'ਤੇ ਜਿੱਤ ਦੀ 50ਵੀਂ ਵਰ੍ਹੇਗੰਢ ਮਨਾਈ ਜਾਵੇਗੀ। ਝਾਂਕੀ 'ਤੇ ਆਕਾਸ਼ ਅਤੇ ਰੂਦਰਮ ਮਿਜ਼ਾਈਲ ਦੇ ਨਾਲ ਐਂਟੀ-ਟੈਂਕ ਮਿਜ਼ਾਈਲ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
-PTCNews

  • Share