ਨਵਾਂਸ਼ਹਿਰ ਦੇ ਸੀ. ਆਈ. ਏ ਸਟਾਫ ਅੰਦਰ ਹੋਇਆ ਵੱਡਾ ਧਮਾਕਾ
ਨਵਾਂਸ਼ਹਿਰ: ਜ਼ਿਲ੍ਹੇ ਨਵਾਂਸ਼ਹਿਰ ਵਿਚ ਬੀਤੀ ਤਕਰੀਬਨ ਅੱਧੀ ਰਾਤ ਨੂੰ ਜ਼ਿਲ੍ਹਾ ਪੁਲਸ ਦੇ ਮੁੱਖ ਹਿੱਸੇ ਦੇ ਸੀ. ਆਈ. ਏ ਸਟਾਫ ਥਾਣੇ ਅੰਦਰ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀ ਲੱਗਿਆ ਹੈ। ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ।
ਪੁਲਿਸ ਤੇ ਆਲਾ ਅਧਿਕਾਰੀ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁੱਟ ਗਏ ਹਨ। ਇਸ ਦੌਰਾਨ ਪੁਲਿਸ ਅਧਿਕਾਰੀ ਪੱਤਰਕਾਰਾਂ ਤੋਂ ਦੂਰੀ ਬਣਾ ਰਹੇ ਹਨ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਅੰਦਰ ਪਿਆ ਵਾਟਰ ਕੂਲਰ ਉੱਖੜ ਕੇ ਜਿੱਥੇ 15-20 ਫੁੱਟ ਦੀ ਦੂਰੀ ਤਕ ਡਿੱਗਿਆ ਤਾਂ ਉੱਥੇ ਹੀ ਮੌਕੇ 'ਤੇ ਖੱਡਾ ਪੈ ਵੀ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਧਮਾਕਾ ਕਿਸੇ ਵਿਸਫੋਟਕ ਸਮੱਗਰੀ ਨਾਲ ਹੋਇਆ ਹੈ, ਜੋ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅੰਦਰ ਸੁੱਟੀ ਗਈ ਸੀ।
-PTC News