ਸਕੂਲ ਨੂੰ ਲੈ ਕੇ ਵੱਡੀ ਖ਼ਬਰ, ਗਰਮੀ ਦੇ ਪ੍ਰਭਾਵ ਕਾਰਨ ਸਕੂਲਾਂ ਦਾ ਕੀ ਹੋਵੇਗਾ ਟਾਈਮ, ਜਾਣੋ ਟਾਈਮ ਟੇਬਲ
ਚੰਡੀਗੜ੍ਹ: ਪਹਿਲਾ ਕੋਰੋਨਾ ਕਰਕੇ ਸਕੂਲ ਬੰਦ ਪਏ ਸੀ ਪਰ ਜਦੋ ਹੀ ਸਕੂਲ ਖੁੱਲੇ ਤਾਂ ਬੱਚਿਆਂ ਦਾ ਉਤਸ਼ਾਹ ਵੱਧ ਲੱਗਿਆ। ਜਿੱਥੇ ਪਹਿਲਾਂ ਕੋਰੋਨਾ ਕਰਕੇ ਸਕੂਲ ਬੰਦ ਸਨ ਪਰ ਹੁਣ ਸਕੂਲ ਤਾਂ ਖੁੱਲੇ ਹਨ ਪਰ ਗਰਮੀ ਦਿਨੋ ਦਿਨ ਵੱਧਣੀ ਸ਼ੁਰੂ ਹੋ ਗਈ ਹੈ। ਇਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਦੇ ਸਮੇਂ ਵਿੱਚ ਵੱਡੀ ਫੇਰਬਦਲ ਕੀਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਅਨੁਸਾਰ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਨਵਾਂ ਸਮਾਂ ਸਵੇਰਾ 8 ਵਜੇ ਤੋਂ ਲੈ ਕੇ ਦੁਪਹਿਰ ਵਜੇ ਤੱਕ ਰਹਿਗਾ। ਪੰਜਾਬ 'ਚ ਗਰਮੀ ਨੂੰ ਦੇਖਦਿਆਂ ਹੋਏ ਇਹ ਫੈਸਲਾ ਲਿਆ ਗਿਆ ਹੈ।
ਨਵਾਂ ਟਾਈਮ ਟੇਬਲ (ਪੀਰੀਅਡ ਵਾਰ)
ਸਵੇਰ ਦੀ ਸਭਾ- 08.00-08.20 ਤੱਕ
ਪਹਿਲਾ- 08.20-09.00
ਦੂਜਾ- 09.00-09.40
ਤੀਜਾ- 09.40-10.20
ਚੌਥਾ- 10.20-11.00
ਪੰਜਵਾਂ- 11.00-11.40
ਅੱਧੀ ਛੂੱਟੀ- 11.40-12.00
ਛੇਵਾਂ- 12.00-12.40
ਸੱਤਵਾਂ- 12.40-01.20
ਅੱਠਵਾਂ- 01.20-2.00
ਇਹ ਵੀ ਪੜ੍ਹੋ:ਪਾਕਿ ਦੀ ਨਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਮੁੜ ਪਾਕਿਸਤਾਨੀ ਡਰੋਨ ਦੀ ਹਲਚਲ, ਸਰਚ ਅਭਿਆਨ ਸ਼ੁਰੂ
-PTC News