Mon, Apr 29, 2024
Whatsapp

ਲਾੜੇ ਨੇ ਸਟੇਜ 'ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਵਾਪਿਸ ਭੇਜੀ ਬਰਾਤ

Written by  Shanker Badra -- May 16th 2019 06:15 PM
ਲਾੜੇ ਨੇ ਸਟੇਜ 'ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਵਾਪਿਸ ਭੇਜੀ ਬਰਾਤ

ਲਾੜੇ ਨੇ ਸਟੇਜ 'ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਵਾਪਿਸ ਭੇਜੀ ਬਰਾਤ

ਲਾੜੇ ਨੇ ਸਟੇਜ 'ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਵਾਪਿਸ ਭੇਜੀ ਬਰਾਤ:ਬਿਹਾਰ : ਬਿਹਾਰ ਦੇ ਜ਼ਿਲ੍ਹਾ ਮਧੂਬਨੀ ਦੇ ਰਘੂਵੀਰਚੱਕ ਉੱਤਰੀ ਪਿੰਡ ਵਿੱਚ ਇੱਕ ਲਾੜਾ ਨਸ਼ੇ 'ਚ ਟੱਲੀ ਹੋ ਕੇ ਬਰਾਤ ਲੈ ਕੇ ਲਾੜੀ ਦੇ ਘਰ ਪਹੁੰਚ ਗਿਆ।ਜਦੋਂ ਇਸ ਬਾਰੇ ਵਿਆਹ ਵਾਲੀ ਕੁੜੀ ਨੂੰ ਪਤਾ ਲੱਗਿਆ ਤਾਂ ਲਾੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।ਇਨ੍ਹਾਂ ਹੀ ਨਹੀਂ ਵਿਆਹ ਵਾਲੀ ਕੁੜੀ ਨੇ ਮੁੰਡੇ ਦੇ ਮਾਪਿਆਂ ਨੂੰ ਵਿਆਹ ਦਾ ਸਾਰਾ ਖ਼ਰਚ ਦੇਣ ਲਈ ਵੀ ਕਿਹਾ ਹੈ। ਮੁੰਡੇ ਦਾ ਨਾਂਅ ਸੁਮਨ ਅਤੇ ਲੜਕੀ ਦਾ ਨਾਂਅ ਰਾਧਾ ਦੱਸਿਆ ਜਾਨ ਰਿਹਾ ਹੈ। [caption id="attachment_296065" align="aligncenter" width="300"]Bihar district Madhubani bride Getting married Refuse ਲਾੜੇ ਨੇ ਸਟੇਜ 'ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਵਾਪਿਸ ਭੇਜੀ ਬਰਾਤ[/caption] ਮਿਲੀ ਜਾਣਕਾਰੀ ਅਨੁਸਾਰ ਸ਼ਤਰੂਘਨ ਰਾਮ ਦੇ ਘਰ ਵਾਜੇ-ਗਾਜੇ ਨਾਲ ਬਾਰਾਤ ਆਈ।ਉਨ੍ਹਾਂ ਦਿਲ ਖੋਲ੍ਹ ਕੇ ਬਰਾਤ ਦਾ ਸਵਾਗਤ ਕੀਤਾ ਪਰ ਜਦੋਂ ਲਾੜੀ ਦੀ ਨਜ਼ਰ ਆਪਣੇ ਹੋਣ ਵਾਲੇ ਪਤੀ 'ਤੇ ਗਈ ਤਾਂ ਉਸ ਦੀਆਂ ਹਰਕਤਾਂ ਵੇਖ ਥੋੜ੍ਹਾ ਸ਼ੱਕ ਹੋਇਆ।ਜੈਮਾਲਾ ਦੀ ਰਸਮ ਕਰਨ ਲਈ ਲਾੜੇ ਨੂੰ ਬਹੁਤ ਔਖਾ ਕਾਰ ਵਿੱਚੋਂ ਕੱਢ ਕੇ ਸਟੇਜ ਤੱਕ ਪਹੁੰਚਾਇਆ ਗਿਆ।ਇਸ ਦੌਰਾਨ ਲਾੜਾ ਸਟੇਜ 'ਤੇ ਚੜ ਗਿਆ ਪਰ ਨਸ਼ੇ ਦੀ ਹਾਲਤ ਵਿੱਚ ਲੜਖੜਾ ਰਿਹਾ ਸੀ।ਉਸ ਨੂੰ ਕੋਈ ਹੋਸ਼ ਨਹੀਂ ਸੀ। [caption id="attachment_296064" align="aligncenter" width="300"]Bihar district Madhubani bride Getting married Refuse ਲਾੜੇ ਨੇ ਸਟੇਜ 'ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਵਾਪਿਸ ਭੇਜੀ ਬਰਾਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਗੰਦੀ ਕਰਤੂਤ ਇਸ ਮਗਰੋਂ ਲਾੜਾ ਅਜੀਬ ਹਰਕਤਾਂ ਕਰਨ ਲੱਗਾ ਤੇ ਕੁੜੀ ਦੀਆਂ ਸਹੇਲੀਆਂ ਨੂੰ ਗਾਲ਼੍ਹਾਂ ਕੱਢਣ ਲੱਗਾ।ਇਸ ਤੋਂ ਬਾਅਦ ਲਾੜੀ ਨੇ ਕਿਹਾ ਕਿ ਉਹ ਵਿਆਹ ਨਹੀਂ ਕਰੇਗੀ।ਇਸ ਪਿੱਛੋਂ ਉਹ ਸਟੇਜ ਤੋਂ ਉੱਤਰ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ।ਇਸ ਦੌਰਾਨ ਕੁੜੀ ਦੇ ਘਰਦਿਆਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਸ ਨੇ ਕਿਸੇ ਦੀ ਇੱਕ ਨਾ ਸੁਣੀ।ਉਨ੍ਹਾਂ ਨੇ ਬਾਰਾਤੀਆਂ ਨੂੰ ਖਾਣਾ ਖਵਾਇਆ ਤੇ ਬੜੇ ਆਦਰ-ਮਾਣ ਨਾਲ ਦਰਵਾਜ਼ੇ 'ਤੇ ਜਾ ਕੇ ਵਿਦਾ ਕੀਤਾ ਪਰ ਉਨ੍ਹਾਂ ਲਾੜਾ ਸੁਮਨ ਤੇ ਉਸ ਦੇ ਮਾਪਿਆਂ ਨੂੰ ਰੋਕ ਲਿਆ ਸੀ। -PTCNews


Top News view more...

Latest News view more...