ਹੋਰ ਖਬਰਾਂ

ਬਿਹਾਰ 'ਚ ਹੜ੍ਹ ਨੇ ਮਚਾਈ ਤਬਾਹੀ, ਡਰੰਮ ਦੀ ਕਿਸ਼ਤੀ 'ਤੇ ਵਿਦਾ ਕੀਤੀ ਧੀ, ਦੇਖੋ ਵੀਡੀਓ

By Jashan A -- July 14, 2019 1:29 pm

ਬਿਹਾਰ 'ਚ ਹੜ੍ਹ ਨੇ ਮਚਾਈ ਤਬਾਹੀ, ਡਰੰਮ ਦੀ ਕਿਸ਼ਤੀ 'ਤੇ ਵਿਦਾ ਕੀਤੀ ਧੀ, ਦੇਖੋ ਵੀਡੀਓ,ਫਾਰਬਿਸਗੰਜ: ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਦਾ ਦੌਰ ਜਾਰੀ ਹੈ। ਜਿਸ ਦੌਰਾਨ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮਾਨਸੂਨ ਦਾ ਜ਼ਿਆਦਾ ਅਸਰ ਆਸਾਮ ਅਤੇ ਬਿਹਾਰ 'ਚ ਦੇਖਣ ਨੂੰ ਮਿਲ ਰਿਹਾ ਹੈ। ਬਾਰਿਸ਼ ਕਾਰਨ ਬਿਹਾਰ ਵਿਚ ਕਈ ਨਦੀਆਂ ਦਾ ਪਾਣੀ ਦਾ ਪੱਧਰ ਵਧ ਗਿਆ ਹੈ।

ਥਾਂ-ਥਾਂ ਪੁਲ ਟੁੱਟਣ ਕਾਰਨ ਹਜ਼ਾਰਾਂ ਲੋਕ ਫਸੇ ਹੋਏ ਹਨ। ਸੜਕ ਸੰਪਰਕ ਟੁੱਟਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਬਿਹਾਰ ਦੇ ਫਾਰਬਿਸਗੰਜ ਵਿਚ ਇਕ ਨਵੇਂ ਵਿਆਹੇ ਜੋੜੇ ਨੂੰ ਵਿਆਹ ਤੋਂ ਬਾਅਦ ਕਿਸ਼ਤੀ 'ਤੇ ਵਿਦਾ ਕੀਤਾ ਗਿਆ।

ਹੋਰ ਪੜ੍ਹੋ:ਕਦੇ ਅਜਿਹੇ ਦਿਖਾਈ ਦਿੰਦੇ ਸਨ ਇਹ ਦਿੱਗਜ ਨੇਤਾ, ਪਹਿਚਾਣ 'ਚ ਨਹੀਂ ਆਉਣਗੇ PM ਮੋਦੀ ਤੇ ਰਾਹੁਲ

https://twitter.com/ANI/status/1150275396245626880

ਉਂਝ ਤਾਂ ਧੀਆਂ ਡੋਲੀ 'ਚ ਵਿਦਾ ਹੁੰਦੀਆਂ ਹਨ ਬਿਹਾਰ ਵਿਚ ਆਏ ਹੜ੍ਹ ਨੇ ਅਜਿਹਾ ਕਹਿਰ ਵਰ੍ਹਾਇਆ ਕਿ ਇਕ ਧੀ ਨੂੰ ਡਰੰਮ ਨਾਲ ਬਣੀ ਕਿਸ਼ਤੀ 'ਤੇ ਵਿਦਾ ਕਰਨਾ ਪਿਆ।

ਫਾਰਬਿਸਗੰਜ 'ਚ ਹੜ੍ਹ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਸਾਰੀਆਂ ਆਉਣ-ਜਾਣ ਦੀਆਂ ਸਹੂਲਤਾਂ ਬੰਦ ਹੋ ਗਈਆਂ ਹਨ। ਮੁੱਖ ਮਾਰਗ ਤੋਂ ਸੰਪਰਕ ਟੁੱਟਣ ਕਾਰਨ ਲੋਕ ਥਾਂ-ਥਾਂ ਫਸੇ ਹੋਏ ਹਨ।

-PTC News

  • Share