ਬਿਕਰਮ ਮਜੀਠੀਆ ਕੇਸ: ਜ਼ਮਾਨਤ 'ਤੇ ਹਾਈ ਕੋਰਟ ਨੇ ਰਾਖਵਾਂ ਰੱਖੇ ਗਏ ਫੈਸਲੇ 'ਤੇ ਸੁਣਵਾਈ ਤੋਂ ਕੀਤਾ ਇਨਕਾਰ
ਬਿਕਰਮ ਮਜੀਠੀਆ ਦੀ ਸੁਣਵਾਈ ਸਮੇਂ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੈਂਚ ਦਾ ਕਹਿਣਾ ਸੀ ਕਿ ਇਸ ਕੇਸ ਦਾ ਫੈਸਲਾ ਉਦੋਂ ਹੋਵੇਗਾ ਜਦੋਂ ਚੀਫ਼ ਜਸਟਿਸ ਵੱਲੋਂ ਇਸ ਕੇਸ 'ਤੇ ਡਿਸੀਸ਼ਨ ਲੈ ਕੇ ਇਸਨੂੰ ਆਪਣੇ ਵੱਲੋਂ ਚੁਣੀ ਗਈ ਅਦਾਲਤ ਵਿਚ ਭੇਜਿਆ ਜਾਵੇਗਾ। ਇਸਦਾ ਅਰਥ ਹੈ ਕਿ ਹੁਣ ਮੁੜ ਤੋਂ ਇਸ ਕੇਸ ਵਿਚ ਸੁਣਵਾਈ ਹੋਵੇਗੀ ਅਤੇ ਉਹ ਵੀ ਜਦੋਂ ਚੀਫ਼ ਜਸਟਿਸ ਇਸ ਮਾਮਲੇ ਨੂੰ ਕਿਸੀ ਚੁਣੀ ਹੋਈ ਅਦਾਲਤ ਵਿਚ ਭੇਜਣਗੇ।
ਜੇਕਰ ਕੇਸ ਨੂੰ ਵਾਪਿਸ ਇਸੀ ਕੋਰਟ ਵਿਚ ਭੇਜਿਆ ਜਾਂਦਾ ਤਾਂ ਬਿਕਰਮ ਮਜੀਠੀਆ ਦੀ ਜ਼ਮਾਨਤ ਦਾ ਫੈਸਲਾ ਤੁਰੰਤ ਆ ਸਕਦਾ ਨਹੀਂ ਤਾਂ ਨਵੀਂ ਅਦਾਲਤ ਵਿਚ ਕੇਸ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਫਿਰ ਤੋਂ ਘੰਭੀਰਤਾ ਨਾਲ ਵਿਚਾਰਿਆ ਜਾਵੇਗਾ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦੀ ਸੁਣਵਾਈ ਸਮੇਂ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ।
ਪਿਛਲੀ ਕਾਂਗਰਸ ਸਰਕਾਰ ਨੇ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅਕਾਲੀ ਆਗੂ ਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਰਾਹਤ ਨਹੀਂ ਮਿਲੀ ਪਾਈ। ਮਜੀਠੀਆ ਦਾ ਆਰੋਪ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਚੋਣਾਂ ਕਰਕੇ ਉਸਨੂੰ ਸਿਆਸੀ ਰੰਜਿਸ਼ ਤਿਹਤ ਫਸਾਇਆ ਗਿਆ ਹੈ।
-PTC News