Mon, Apr 29, 2024
Whatsapp

ਪੱਛਮੀ ਬੰਗਾਲ ਐਗਜ਼ਿਟ ਪੋਲ ਦੇ ਨਤੀਜੇ, ਜਾਣੋ ਕਿਸ ਦੀ ਬਣੇਗੀ ਸਰਕਾਰ ?

Written by  Jagroop Kaur -- April 29th 2021 07:47 PM -- Updated: April 29th 2021 08:15 PM
ਪੱਛਮੀ ਬੰਗਾਲ ਐਗਜ਼ਿਟ ਪੋਲ ਦੇ ਨਤੀਜੇ, ਜਾਣੋ ਕਿਸ ਦੀ ਬਣੇਗੀ ਸਰਕਾਰ ?

ਪੱਛਮੀ ਬੰਗਾਲ ਐਗਜ਼ਿਟ ਪੋਲ ਦੇ ਨਤੀਜੇ, ਜਾਣੋ ਕਿਸ ਦੀ ਬਣੇਗੀ ਸਰਕਾਰ ?

ਪੱਛਮੀ ਬੰਗਾਲ ਵਿੱਚ ਅੱਜ ਅੱਠਵੇਂ ਤੇ ਆਖਰੀ ਪੜਾਅ ਦੀ ਵੋਟਿੰਗ ਹੋਈ। ਇਸ ਤੋਂ ਪਹਿਲਾਂ ਅਸਾਮ, ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ਵਿੱਚ ਵੋਟਿੰਗ ਖ਼ਤਮ ਹੋ ਚੁੱਕੀ ਹੈ। 2 ਮਈ ਨੂੰ ਬੰਗਾਲ ਸਣੇ ਸਾਰੇ ਪੰਜ ਸੂਬਿਆਂ ਵਿੱਚ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਪਰ ਇਸ ਤੋਂ ਪਹਿਲਾਂ ਤੁਸੀਂ ਏਬੀਪੀ ਨਿਊਜ਼ 'ਤੇ ਐਗਜ਼ਿਟ ਪੋਲ ਦੇਖ ਸਕਦੇ ਹੋ।Exit Poll Result Today: কার দখলে বাংলা? জানুন সন্ধে ৭টায় - india today axis my india exit poll result 2021 of West Bengal, Tamil Nadu, kerala, assam and puducherry assembly election - AajTak ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ – ਕਿੱਥੇ ਰਹਿਣਗੀਆਂ ਪਾਬੰਦੀਆਂ  ਗ੍ਰੇਟਰ ਕੋਲਕਾਤਾ ਦੀਆਂ 56 ਸੀਟਾਂ ਵਿੱਚੋਂ ਟੀਐਮਸੀ ਦੇ ਹਿੱਸੇ 37 ਤੋਂ 39 ਸੀਟਾਂ ਆ ਸਕਦੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ 16-18 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਇਸ ਖਿੱਤੇ ਦੀਆਂ 56 ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ 0 ਤੋਂ 2 ਸੀਟਾਂ ਆਉਣ ਦੀ ਉਮੀਦ ਹੈ।

Read More : ਪਤਨੀ ਤੋਂ ਬਾਅਦ ਹੁਣ ਖੁਦ ਕੋਰੋਨਾ ਦੀ ਚਪੇਟ ‘ਚ ਆਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਐਗਜ਼ਿਟ ਪੋਲ ਦੇ ਤਹਿਤ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦਾ ਵੋਟ ਪ੍ਰਤੀਸ਼ਤ ਆਇਆ ਹੈ। ਇਸ ਦੇ ਤਹਿਤ 294 ਸੀਟਾਂ ਲਈ ਟੀਐਮਸੀ ਨੂੰ 42.1 ਫੀਸਦ ਵੋਟ ਸ਼ੇਅਰ ਮਿਲਦਾ ਦਿਖਾਈ ਦੇ ਰਿਹਾ ਹੈ ਤੇ ਬੀਜੇਪੀ ਨੂੰ 39.2 ਫੀਸਦ ਵੋਟ ਮਿਲ ਰਹੇ ਹਨ। ਕਾਂਗਰਸ ਨੂੰ 15.4 ਫੀਸਦ ਤੇ ਹੋਰਾਂ ਨੂੰ 3.3 ਫੀਸਦ ਵੋਟ ਮਿਲਦੇ ਦਿਖ ਰਹੇ ਹਨ।Image
After 7Pm Voting Result: ਜੰਗਲਮਹਿਲ ਖਿੱਤੇ ਵਿੱਚ 53 ਸੀਟਾਂ ਆਉਂਦੀਆਂ ਹਨ ਅਤੇ ਇੱਥੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦਰਮਿਆਨ ਕਰੜੀ ਟੱਕਰ ਦੇ ਹਾਲਾਤ ਹਨ। ਐਗ਼ਜ਼ਿਟ ਪੋਲ ਮੁਤਾਬਕ ਇੱਥੇ ਟੀਐਮਸੀ ਨੂੰ 25 ਤੋਂ 27 ਅਤੇ ਭਾਜਪਾ ਨੂੰ 23-25 ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਤੇ ਖੱਬੇ-ਪੱਖੀਆਂ ਦੇ ਗਠਜੋੜ ਨੂੰ 2-4 ਸੀਟਾਂ ਮਿਲਣ ਦੀ ਆਸ ਹੈ।
ਮਾਲਦਾ 63 ਸੀਟਾਂ ਦੀ ਗੱਲ ਕਰੀਏ ਤਾਂ ਇੱਥੇ ਟੀਐਮਸੀ ਨੂੰ 29-31 ਸੀਟਾਂ ਮਿਲ ਸਕਦੀਆਂ ਹਨ ਅਤੇ ਭਾਜਪਾ 20-22 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਕਾਂਗਰਸ ਤੇ ਖੱਬੇ ਪੱਖੀ ਧਿਰਾਂ ਦੇ ਗਠਜੋੜ ਨੂੰ 11-13 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ। West Bengal Exit Poll Result 2021 LIVE: TMC set to retain, shows C-voter
ਉੱਤਰ ਬੰਗਾਲ - ਉੱਤਰ ਬੰਗਾਲ ਦੀਆਂ 28 ਸੀਟਾਂ ਵਿੱਚੋਂ 11-13 ਸੀਟਾਂ ਉੱਪਰ ਟੀਐਮਸੀ ਦੇ ਜਿੱਤਣ ਦੀ ਉਮੀਦ ਹੈ ਉੱਥੇ ਹੀ ਐਗ਼ਜ਼ਿਟ ਪੋਲ ਵਿੱਚ ਭਾਜਪਾ ਦੀ ਝੋਲੀ 14-16 ਸੀਟਾਂ ਪੈ ਸਕਦੀਆਂ ਹਨ। ਕਾਂਗਰਸ-ਲੈਫਟ ਨੂੰ ਸਿਫਰ ਤੋਂ ਲੈ ਕੇ ਦੋ ਸੀਟਾਂ ਮਿਲ ਸਕਦੀਆਂ ਹਨ।
ਦੱਖਣੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ 66 ਸੀਟਾਂ ਆਉਂਦੀਆਂ ਅਤੇ ਇੱਥੇ ਪਿਛਲੀ ਵਾਰ ਯਾਨੀ ਕਿ ਸਾਲ 2016 ਦੀਆਂ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੇ 55 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਪਰ ਇਸ ਵਾਰ ਦੇ ਐਗ਼ਜ਼ਿਟ ਪੋਲ ਮੁਤਾਬਕ ਟੀਐਮਸੀ ਦੇ ਖਾਤੇ 37-39 ਸੀਟਾਂ ਪੈ ਸਕਦੀਆਂ ਹਨ। ਭਾਜਪਾ ਨੂੰ 25-27 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ, ਜਦਕਿ ਕਾਂਗਰਸ ਤੇ ਲੈਫਟ ਦੇ ਗਠਜੋੜ ਨੂੰ 1-3 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਅਸਮ ਦੇ ਐਗ਼ਜ਼ਿਟ ਪੋਲ ਦੇ ਅੰਕੜੇ ਆ ਗਏ ਹਨ। ਇੱਥੋਂ ਦੇ ਅੰਕੜਿਆਂ ਉੱਪਰ ਝਾਤ ਮਾਰੀਏ ਤਾਂ ਕਾਂਗਰਸ ਨੇ ਵੋਟ ਫ਼ੀਸਦ ਦੇ ਮਾਮਲੇ ਵਿੱਚ ਸਭ ਨੂੰ ਪਛਾੜ ਦਿੱਤਾ ਹੈ। ਅਸਮ ਵਿੱਚ ਕਾਂਗਰਸ ਨੂੰ 48.8 ਫ਼ੀਸਦ ਵੋਟ ਸ਼ੇਅਰ ਮਿਲਦਾ ਦਿਖਾਈ ਦੇ ਰਿਹਾ ਹੈ, ਜਦਕਿ ਭਾਜਪਾ ਨੂੰ 42.9 ਫ਼ੀਸਦ ਵੋਟਾਂ ਮਿਲਣ ਦੀ ਆਸ ਹੈ। ਹੋਰਨਾਂ ਦੇ ਹਿੱਸੇ 8.3 ਵੋਟ ਫੀਸਦ ਮਿਲ ਸਕਦਾ ਹੈ।

Top News view more...

Latest News view more...