Mon, Dec 8, 2025
Whatsapp

ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਹੋਇਆ ਦਿਹਾਂਤ, ਬਾਲੀਵੁੱਡ ਵਿੱਚ ਛਾਈ ਸੋਗ ਦੀ ਲਹਿਰ

Reported by:  PTC News Desk  Edited by:  Shanker Badra -- April 29th 2020 12:13 PM -- Updated: April 29th 2020 12:28 PM
ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਹੋਇਆ ਦਿਹਾਂਤ, ਬਾਲੀਵੁੱਡ ਵਿੱਚ ਛਾਈ ਸੋਗ ਦੀ ਲਹਿਰ

ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਹੋਇਆ ਦਿਹਾਂਤ, ਬਾਲੀਵੁੱਡ ਵਿੱਚ ਛਾਈ ਸੋਗ ਦੀ ਲਹਿਰ

ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਹੋਇਆ ਦਿਹਾਂਤ, ਬਾਲੀਵੁੱਡ ਵਿੱਚ ਛਾਈ ਸੋਗ ਦੀ ਲਹਿਰ:ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਅਦਾਕਾਰ ਇਰਫ਼ਾਨ ਖ਼ਾਨ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਨੇ 54 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦੀ ਮੌਤ ਦੀ ਪੁਸ਼ਟੀ ਬਾਲੀਵੁੱਡ ਨਿਰਦੇਸ਼ਕ ਅਤੇ ਨਿਰਮਾਤਾ ਸ਼ੂਜੀਤ ਸਿਰਕਾਰ ਅਤੇ ਲੇਖਕਾ ਅਪੂਰਵਾ ਅਸਰਾਨੀ ਨੇ ਟਵੀਟ ਰਾਹੀਂ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦੀ ਬੀਤੀ ਰਾਤਕੋਲੋਨ ਇਨਫੈਕਸ਼ਨ ਕਾਰਨ ਮੁੰਬਈ ਦੇਕੋਕੀਲਾਬੇਨ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ ,ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਇਰਫ਼ਾਨ ਦੀ ਮਾਂ ਸਈਦਾ ਬੇਗਮ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਰਾਜਸਥਾਨ ਦੇ ਟੋਂਕ ਦੇ ਨਵਾਬ ਖ਼ਾਨਦਾਨ ਨਾਲ ਤਾਲੁਕ ਰੱਖਣ ਵਾਲੀ ਸਈਦਾ ਨੇ ਸ਼ਨਿਚਰਵਾਰ ਨੂੰ ਜੈਅਪੁਰ 'ਚ ਆਖਰੀ ਸਾਹ ਲਿਆ ਸੀ। -PTCNews


Top News view more...

Latest News view more...

PTC NETWORK
PTC NETWORK