Tue, Apr 30, 2024
Whatsapp

ਜਲੰਧਰ 'ਚ ਰੱਸੀਆਂ ਨਾਲ ਬੰਨ੍ਹਿਆ ਲੜਕਾ, ਜਾਣੋ ਕੀ ਹੈ ਪੂਰਾ ਮਾਮਲਾ

Written by  Jashan A -- February 06th 2020 02:19 PM
ਜਲੰਧਰ 'ਚ ਰੱਸੀਆਂ ਨਾਲ ਬੰਨ੍ਹਿਆ ਲੜਕਾ, ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ 'ਚ ਰੱਸੀਆਂ ਨਾਲ ਬੰਨ੍ਹਿਆ ਲੜਕਾ, ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ: ਜਲੰਧਰ ਦੇ ਸਿਵਲ ਹਸਪਤਾਲ 'ਚ ਇੱਕ 16 ਸਾਲਾ ਲੜਕੇ ਨੂੰ ਰੱਸੀਆਂ ਨਾਲ ਬੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਹ ਲੜਕਾ ਹੁਣ ਤੱਕ ਕਰੀਬ 6 ਲੋਕਾਂ ਨੂੰ ਕੱਟ ਚੁੱਕਾ ਹੈ। boy-attackedਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਇਹ ਲੜਕਾ ਬਲਵੰਤ ਨਗਰ ਸਥਿਤ ਇਕ ਘਰ 'ਚ ਦਾਖਲ ਹੋ ਗਿਆ, ਜਿੱਥੇ ਉਸ ਨੇ 72 ਸਾਲ ਦੀ ਮਹਿਲਾ ਨੂੰ ਦੰਦਾਂ ਨਾਲ ਕੱਟ ਦਿੱਤਾ। ਮਹਿਲਾ ਨੂੰ ਕੱਟਦੇ ਦੇਖ ਗੁਆਂਢ ਦੀ ਰਹਿਣ ਮਹਿਲਾ ਉਸ ਨੂੰ ਬਚਾਉਣ ਆਈ ਤਾਂ ਨੌਜਵਾਨ ਨੇ ਉਸ ਨੂੰ ਵੀ ਕੱਟ ਦਿੱਤਾ। boy-attackedਇਸ ਤੋਂ ਬਾਅਦ ਨੌਜਵਾਨ ਨੂੰ ਥਾਣਾ-2 ਦੀ ਪੁਲਿਸ ਸਿਵਲ ਹਸਪਤਾਲ ਲੈ ਗਈ। ਇਥੇ ਉਹ ਕਾਬੂ ਨਹੀਂ ਆ ਰਿਹਾ ਸੀ ਤਾਂ ਡਾਕਟਰਾਂ ਨੇ ਉਸ ਨੂੰ ਕੰਟਰੋਲ ਕਰਨ ਲਈ ਰੱਸੀਆਂ ਨਾਲ ਬੰਨ੍ਹਣਾ ਪਿਆ। ਹੋਰ ਪੜ੍ਹੋ: ਆਸਮਾਨ 'ਚ ਚੜੀ ਧੂੜ ਨਾਲ ਜ਼ਹਿਰੀਲੀ ਹੋਈ ਹਵਾ,ਇੰਜ ਕਰੋ ਬਚਾਅ ਹਸਪਤਾਲ ਦੇ ਡਾਕਟਰਾਂ ਮੁਤਾਬਕ ਲੜਕੇ ਦੇ ਸਰੀਰ 'ਤੇ ਕੁੱਤੇ ਦੇ ਕੱਟਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਫਿਰ ਵੀ ਸਾਵਧਾਨੀ ਦੇ ਤੌਰ 'ਤੇ ਉਸ ਦੇ ਬਲੱਡ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ। boy-attackedਇਸ ਦੇ ਇਲਾਵਾ ਦਿਮਾਗ ਦੇ ਡਾਕਟਰ ਨੂੰ ਵੀ ਸੂਚਿਤ ਕੀਤਾ ਗਿਆ ਹੈ।ਉਧਰ ਉਕਤ ਲੜਕੇ ਨੂੰ ਇਹ ਤੱਕ ਨਹੀਂ ਪਤਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ। -PTC News  


Top News view more...

Latest News view more...