ਬ੍ਰਾਜ਼ੀਲ ਦੇ ਸਾਓ ਗੋਂਕਾਲੋ ਇਲਾਕੇ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ , 4 ਲੋਕਾਂ ਦੀ ਮੌਤ ਤੇ 7 ਜ਼ਖਮੀ
ਬ੍ਰਾਜ਼ੀਲ ਦੇ ਸਾਓ ਗੋਂਕਾਲੋ ਇਲਾਕੇ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ , 4 ਲੋਕਾਂ ਦੀ ਮੌਤ ਤੇ 7 ਜ਼ਖਮੀ:ਬ੍ਰਾਜ਼ੀਲ : ਬ੍ਰਾਜ਼ੀਲ ਦੇ ਸਾਓ ਗੋਂਕਾਲੋ ਇਲਾਕੇ 'ਚ ਇੱਕ ਬਾਰ ਦੇ ਬਾਹਰ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਮਲੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 7 ਜ਼ਖ਼ਮੀ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਓਥੇ ਹਫ਼ੜਾ -ਦਫ਼ੜੀ ਮਚ ਗਈ ਹੈ।
[caption id="attachment_300696" align="aligncenter" width="300"]
ਬ੍ਰਾਜ਼ੀਲ ਦੇ ਸਾਓ ਗੋਂਕਾਲੋ ਇਲਾਕੇ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ , 4 ਲੋਕਾਂ ਦੀ ਮੌਤ ਤੇ 7 ਜ਼ਖਮੀ[/caption]
ਇਸ ਸਬੰਧੀ ਬ੍ਰਾਜ਼ੀਲ ਸਿਟੀ ਫਾਇਰ ਵਿਭਾਗ ਵੱਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਇੱਕ ਅਣਪਛਾਤੇ ਵਿਅਕਤੀ ਨੇ ਕਾਰ ਅੰਦਰੋਂ ਬਾਰ ਦੇ ਬਾਹਰ ਮੌਜੂਦ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।ਇਸ ਦੌਰਾਨ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ ਹੈ।
[caption id="attachment_300697" align="aligncenter" width="300"]
ਬ੍ਰਾਜ਼ੀਲ ਦੇ ਸਾਓ ਗੋਂਕਾਲੋ ਇਲਾਕੇ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ , 4 ਲੋਕਾਂ ਦੀ ਮੌਤ ਤੇ 7 ਜ਼ਖਮੀ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਇੱਕ ਔਰਤ ਸਮੇਤ 4 ਲੋਕਾਂ ਕੋਲੋਂ ਭੁੱਕੀ ਬਰਾਮਦ
ਇਸ ਗੋਲੀਬਾਰੀ 'ਚ ਸੱਤ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews