ਮੁੱਖ ਖਬਰਾਂ

ਅੰਮ੍ਰਿਤਸਰ 'ਚ ਬੀ.ਆਰ.ਟੀ.ਐਸ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਮੈਟਰੋ ਬੱਸਾਂ ਦਾ ਚੱਕਾ ਜਾਮ

By Shanker Badra -- November 15, 2021 1:11 pm -- Updated:Feb 15, 2021

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ਼ਹਿਰੀ ਖੇਤਰ ਵਿਚ ਚਲਾਈਆਂ ਜਾ ਰਹੀਆਂ ਮੈਟਰੋ ਬੱਸਾਂ ਦੇ ਚਾਲਕਾਂ ਵੱਲੋਂ ਤਨਖ਼ਾਹਾਂ ਵਿਚ ਵਾਧਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਡਰਾਈਵਰਾਂ ਵੱਲੋਂ ਮੈਟਰੋ ਸੇਵਾਵਾਂ ਨੂੰ ਅੱਜ ਤੋਂ ਅਣਮਿਥੇ ਸਮੇਂ ਲਈ ਮੁਕੰਮਲ ਤੌਰ 'ਤੇ ਠੱਪ ਕਰ ਦਿੱਤਾ ਹੈ।

ਅੰਮ੍ਰਿਤਸਰ 'ਚ ਬੀ.ਆਰ.ਟੀ.ਐਸ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਮੈਟਰੋ ਬੱਸਾਂ ਦਾ ਚੱਕਾ ਜਾਮ

ਬੀ.ਆਰ.ਟੀ.ਐਸ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਅੰਮ੍ਰਿਤਸਰ 'ਚ ਚੱਲਦੀਆਂ ਸਾਰੀਆਂ 90 ਬੱਸਾਂ ਨੂੰ ਬਰੇਕਾਂ ਲੱਗੀਆਂ ਹਨ।

ਅੰਮ੍ਰਿਤਸਰ 'ਚ ਬੀ.ਆਰ.ਟੀ.ਐਸ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਮੈਟਰੋ ਬੱਸਾਂ ਦਾ ਚੱਕਾ ਜਾਮ

ਰੋਜ਼ਾਨਾ 50000 ਤੋਂ ਵੱਧ ਲੋਕ ਮੈਟਰੋ ਬੱਸਾਂ 'ਚ ਸਫ਼ਰ ਕਰਦੇ ਹਨ। ਵੇਰਕਾ ਸਥਿਤ ਬੀ.ਆਰ.ਟੀ.ਐਸ ਬੱਸ ਡਿਪੋ 'ਚ ਮੁਲਾਜ਼ਮਾਂ ਨੇ ਧਰਨਾ ਲਾਇਆ ਹੈ। ਮੰਗਾਂ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ।
-PTCNews

  • Share