Wed, Jun 18, 2025
Whatsapp

ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਲਿਆ ਅਸ਼ੀਰਵਾਦ

Reported by:  PTC News Desk  Edited by:  Jashan A -- July 30th 2021 01:31 PM
ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਲਿਆ ਅਸ਼ੀਰਵਾਦ

ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਲਿਆ ਅਸ਼ੀਰਵਾਦ

ਸ੍ਰੀ ਮੁਕਤਸਰ ਸਾਹਿਬ: ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪਿੰਡ ਬਾਦਲ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਜਸਵੀਰ ਸਿੰਘ ਗੜੀ ਵਿਚਕਾਰ ਕੁਝ ਸਮਾਂ ਗਲਬਾਤ ਵੀ ਹੋਈ। ਗਠਜੋੜ ਦੇ ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਅਤੇ ਹੋਰ ਰਾਜਸੀ ਵਿਚਾਰਾਂ ਵੀ ਦੋਵਾਂ ਆਗੂਆਂ ਨੇ ਕੀਤੀਆਂ।ਇਸ ਮੌਕੇ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਬਸਪਾ ਆਗੂ ਡਾ ਨਛੱਤਰ ਸਿੰਘ ਵੀ ਹਾਜ਼ਰ ਸਨ। ਮੁਲਾਕਾਤ ਉਪਰੰਤ ਗੜ੍ਹੀ ਨੇ ਦੱਸਿਆ ਕਿ ਉਹ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਸੰਬੰਧੀ ਹਾਲ ਜਾਨਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ ਸਨ, ਉੱਥੇ ਹੀ ਉਨ੍ਹਾਂ ਵੱਡੇ ਬਾਦਲ ਤੋਂ ਸਿਆਸਤ ਦੀਆਂ ਕਈ ਬਾਰੀਕੀਆਂ ਬਾਰੇ ਵੀ ਗਿਆਨ ਲਿਆ। ਹੋਰ ਪੜ੍ਹੋ: ਸਾਢੇ ਚਾਰ ਸਾਲ ਐਸ.ਸੀ ਭਾਈਚਾਰੇ ਦੀ ਗੱਲ ਨਾ ਕਰਨ ਵਾਲੇ ਮੁੱਖ ਮੰਤਰੀ ਨੂੰ ਅੱਜ ਭਲਾਈ ਸਕੀਮਾਂ ਦੀ ਯਾਦ ਆਈ: ਜਸਵੀਰ ਸਿੰਘ ਗੜ੍ਹੀ ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ 2022 ਦੀਆਂ ਚੋਣਾਂ ਲਈ ਬਿਲਕੁਲ ਸਿਹਤਯਾਬ ਹਨ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਹੀ ਅਕਾਲੀ ਦਲ ਬਸਪਾ ਗਠਜੋੜ ਚੋਣਾਂ ਦਾ ਮੋਰਚਾ ਫਤਿਹ ਕਰੇਗਾ। -PTC News


Top News view more...

Latest News view more...

PTC NETWORK