ਮੁੱਖ ਖਬਰਾਂ

ਵਿਕਾਸ, ਬੁਨਿਆਦੀ ਢਾਂਚੇ ਅਤੇ ਸੁਧਾਰਾਂ ਉੱਤੇ ਜ਼ੋਰ ਦੇਣਾ ਵਾਲਾ 'ਦਲੇਰ ਅਤੇ ਸਿਆਣਾ' ਬਜਟ: ਸੁਖਬੀਰ

By Joshi -- February 01, 2018 8:24 pm

Budget 2018: ਪੇਂਡੂ ਆਰਥਿਕਤਾ ਉੱਤੇ ਫੋਕਸ ਹੌਂਸਲਾ ਵਧਾਊ ਹੈ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਬਜਟ ਨੂੰ 'ਦਲੇਰ ਅਤੇ ਸਿਆਣਪ ਭਰਿਆ' ਕਹਿ ਕੇ ਸਰਾਹਿਆ ਹੈ। ਉਹਨਾਂ ਕਿਹਾ ਕਿ ਬਜਟ ਵਿਚ ਇੱਕ ਪਾਸੇ ਮਾਲੀ ਸੁਧਾਰਾਂ ਅਤੇ ਦੂਜੇ ਪਾਸੇ ਵਿਕਾਸ, ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਪੇਂਡੂ ਆਰਥਿਕਤਾ, ਖਾਸ ਕਰਕੇ ਕਿਸਾਨੀ ਅਰਥ ਵਿਵਸਥਾ ਉੱਤੇ ਦਿੱਤੇ ਜ਼ੋਰ ਵਿੱਚੋਂ ਕੁਸ਼ਲ ਵਿੱਤੀ ਯੋਜਨਾਬੰਦੀ ਅਤੇ ਪ੍ਰਬੰਧ ਦੀ ਝਲਕ ਸਾਫ ਨਜ਼ਰ ਆਉਂਦੀ ਹੈ।
Budget 2018: ਵਿਕਾਸ, ਬੁਨਿਆਦੀ ਢਾਂਚੇ ਅਤੇ ਸੁਧਾਰਾਂ ਉੱਤੇ ਜ਼ੋਰ ਦੇਣਾ ਵਾਲਾ 'ਦਲੇਰ ਅਤੇ ਸਿਆਣਾ' ਬਜਟਉਹਨਾਂ ਕਿਹਾ ਕਿ ਇਸ ਬਜਟ ਵਿਚੋਂ ਇੱਕ ਦਲੇਰੀ ਭਰੀ ਆਰਥਿਕ ਦ੍ਰਿਸ਼ਟੀ ਲਿਸ਼ਕਾਰੇ ਮਾਰਦੀ ਹੈ। ਐਨਡੀਏ ਸਰਕਾਰ ਵੱਲੋਂ ਸਮਾਜਿਕ ਸੈਕਟਰ ਵਿਚ ਲੰਬੇ ਸਮੇਂ ਦੇ ਨਿਵੇਸ਼ਾਂ ਨੂੰ ਦਿੱਤੀ ਤਵੱਜੋ ਦਰਸਾਉਂਦੀ ਹੈ ਕਿ ਅੱਜ ਵਿਸ਼ਵ ਵਿਚ ਭਾਰਤ ਇੱਕ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥ ਵਿਵਸਥਾ ਵਾਲੇ ਮੁਲਕ ਵਜੋਂ ਉੱਭਰ ਚੁੱਕਿਆ ਹੈ।

Budget 2018: ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਆਉਣ ਵਾਲੀ ਲਾਗਤ ਉੱਤੇ ਘੱਟੋ ਘੱਟ 1ਥ50 ਗੁਣਾ ਐਮਐਸਪੀ ਯਕੀਨੀ ਬਣਾਉਣ ਦਾ ਫੈਸਲਾ ਸਪੱਸ਼ਟ ਕਰਦਾ ਹੈ ਕਿ ਖੇਤੀਬਾੜੀ ਅਤੇ ਪੇਂਡੂ ਅਰਥ ਵਿਵਸਥਾ ਇਸ ਸਰਕਾਰ ਦੀਆਂ ਸਭ ਤੋਂ ਵੱਡੀਆਂ ਪ੍ਰਮੁਖਤਾਵਾਂ ਹਨ। ਉਹਨਾਂ ਕਿਹਾ ਕਿ ਐਮਐਸਪੀ ਤੈਅ ਕਰਨ ਵੇਲੇ ਰਾਜਾਂ ਨੂੰ ਸ਼ਾਮਿਲ ਕਰਨਾ, ਅਕਾਲੀ ਦਲ ਵੱਲੋਂ ਲੰਬੇ ਸਮੇ ਤੋਂ ਕੀਤੀਆਂ ਮੰਗਾਂ ਨਾਲ ਮੇਲ ਖਾਂਦਾ ਹੈ।
Budget 2018: ਵਿਕਾਸ, ਬੁਨਿਆਦੀ ਢਾਂਚੇ ਅਤੇ ਸੁਧਾਰਾਂ ਉੱਤੇ ਜ਼ੋਰ ਦੇਣਾ ਵਾਲਾ 'ਦਲੇਰ ਅਤੇ ਸਿਆਣਾ' ਬਜਟਸਰਦਾਰ ਬਾਦਲ ਨੇ ਫੂਡ ਪ੍ਰੋਸੈਸਿੰਗ ਰਾਂਹੀ ਖੇਤੀ ਵਸਤਾਂ ਦਾ ਮੁੱਲ ਵਧਾਉਣ ਉੱਤੇ ਦਿੱਤੇ ਗਏ ਜ਼ੋਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਮੰਤਵ ਲਈ ਬਜਟ ਵਿਚ ਕੀਤਾ ਵੱਡਾ ਵਾਧਾ ਲੰਬੇ ਸਮੇਂ ਵਿਚ ਖੇਤੀ ਨੂੰ ਇਕ ਮੁਨਾਫੇਯੋਗ ਧੰਦਾ ਬਣਾਉਣ ਵਿਚ ਸਹਾਈ ਹੋਵੇਗਾ। ਇਸ ਦੇ ਨਾਲ 100 ਫੀਸਦੀ ਇਨਕਮ ਟੈਕਸ ਛੋਟ ਰਾਂਹੀ ਐਫਪੀਓਜ਼ ਨੂੰ ਹੱਲਾਸ਼ੇਰੀ ਦੇਣ ਵਾਲੇ ਫੈਸਲੇ ਇਹ ਯਕੀਨੀ ਬਣਾਉਣਗੇ ਕਿ ਤੇਜ਼ੀ ਨਾਲ ਵਧ ਰਹੀ ਅਰਥ-ਵਿਵਸਥਾ ਦਾ ਕਿਸਾਨਾਂ ਨੂੰ ਵੀ ਫਾਇਦਾ ਮਿਲੇ।

ਸਰਦਾਰ ਬਾਦਲ ਨੇ ਐਮਐਐਮਈਜ਼ ਉੱਤੇ ਜ਼ੋਰ ਦੇਣ ਅਤੇ ਮੁਦਰਾ ਲੋਨ ਲਈ ਤਿੰਨ ਲੱਖ ਕਰੋੜ ਰੁਪਏ ਰੱਖੇ ਜਾਣ ਦਾ ਵੀ ਸਵਾਗਤ ਕੀਤਾ। ਸਰਦਾਰ ਬਾਦਲ ਨੇ ਕਿਹਾ ਕਿ ਇਹ ਬਜਟ ਇਸ ਗੱਲ ਦਾ ਵੀ ਸਬੂਤ ਹੈ ਕਿ ਮੌਜੂਦਾ ਸਮੇ ਮੁਲਕ ਦੀ ਅਰਥ-ਵਿਵਸਥਾ ਨੂੰ ਕਿੰਨੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਲੋਬਲ ਅਰਥ ਵਿਵਸਥਾ ਲਈ ਇਹ ਬਹੁਤ ਹੀ ਔਖੇ ਵਰ•ੇ ਰਹੇ ਹਨ, ਜਿਹਨਾਂ ਦੌਰਾਨ ਬਹੁਤੇ ਮੁਲਕ ਆਪਣੀ ਵਿਕਾਸ ਦਰ ਨੂੰ ਸਥਿਰ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਪਰ ਪਿਛਲੇ ਕੁੱਝ ਸਾਲਾਂ ਤੋਂ ਐਨਡੀਏ ਸਰਕਾਰ ਨੇ ਭਾਰਤ ਦੀ ਅਰਥ-ਵਿਵਸਥਾ ਨੂੰ ਅਜਿਹੇ ਢੰਗ ਨਾਲ ਸੰਭਾਲਿਆ ਹੈ ਕਿ ਇਹ 8 ਫੀਸਦੀ ਵਿਕਾਸ ਦਰ ਦਾ ਟੀਚਾ ਵੀ ਟੱਪ ਗਈ ਹੈ। ਇਹ ਗੱਲ ਯਕੀਨਨ ਭਾਰਤ ਨੂੰ ਅਗਲੇ ਦਹਾਕੇ ਦੌਰਾਨ ਦੁਨੀਆਂ ਦੇ ਤਿੰਨ ਮੋਹਰੀ ਮੁਲਕਾਂ ਦੇ ਵਿਚਕਾਰ ਖੜ•ਾ ਕਰ ਦੇਵੇਗੀ।
Budget 2018: ਵਿਕਾਸ, ਬੁਨਿਆਦੀ ਢਾਂਚੇ ਅਤੇ ਸੁਧਾਰਾਂ ਉੱਤੇ ਜ਼ੋਰ ਦੇਣਾ ਵਾਲਾ 'ਦਲੇਰ ਅਤੇ ਸਿਆਣਾ' ਬਜਟਸਰਦਾਰ ਬਾਦਲ ਨੇ ਬਜਟ ਵਿਚ ਖੇਤੀ ਅਤੇ ਪੇਡੂ ਸੈਕਟਰਾਂ ਨੂੰ ਦਿੱਤੀ ਤਵੱਜੋ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਬਜਟ ਬਾਰੇ ਸਭ ਤੋਂ ਸ਼ਾਨਦਾਰ ਗੱਲ ਇਹ ਹੈ ਕਿ ਇੱਕ ਪਾਸੇ ਇਹ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਦੂਜੇ ਪਾਸੇ ਆਈਟੀ, ਬੁਨਿਆਦੀ ਢਾਂਚੇ ਦੀ ਉਸਾਰੀ,ਕਾਮਰਸ, ਉਦਯੋਗ ਅਤੇ ਵਪਾਰ ਵਿਚ ਭਾਰੀ ਨਿਵੇਸ਼ ਕਰਕੇ ਮੁਲਕ ਨੂੰ ਉਦਯੋਗਿਕ ਅਤੇ ਤਕਨੀਕੀ ਵਿਕਾਸ ਦੇ ਤੇਜ਼ ਯੁੱਗ ਅੰਦਰ ਲੈ ਕੇ ਜਾਂਦਾ ਹੈ। ਇਹ ਸਤੁੰਲਨ ਕਮਾਲ ਦਾ ਹੈ।

—PTC News

  • Share