Sat, Apr 20, 2024
Whatsapp

Budget 2019 : ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜ਼ੋਰ , ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ : ਵਿੱਤ ਮੰਤਰੀ

Written by  Shanker Badra -- July 05th 2019 12:32 PM
Budget 2019 : ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜ਼ੋਰ , ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ :  ਵਿੱਤ ਮੰਤਰੀ

Budget 2019 : ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜ਼ੋਰ , ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ : ਵਿੱਤ ਮੰਤਰੀ

Budget 2019 : ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜ਼ੋਰ , ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ : ਵਿੱਤ ਮੰਤਰੀ:ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਸ਼ੁੱਕਰਵਾਰ ਸਵੇਰੇ 11:00 ਵਜੇ ਪੇਸ਼ ਕੀਤਾ ਹੈ।ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜੋਰ ਦਿੱਤਾ ਜਾਵੇਗਾ ਅਤੇ ਮਹਿਲਾ ਉੱਦਮਿਤਾ ਨੂੰ ਸਰਕਾਰ ਨੇ ਉਤਸ਼ਾਹਿਤ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ ਅਤੇ ਜਨ ਧਨ ਯੋਜਨਾ ਤਹਿਤ ਮਹਿਲਾਵਾਂ ਨੂੰ 5 ਹਜ਼ਾਰ ਓਵਰ ਡਰਾਫ਼ਟ ਦਿੱਤਾ ਜਾਵੇਗਾ। [caption id="attachment_315347" align="aligncenter" width="300"]Budget 2019 : money scheme Under Loan upto Rs.1 lakh to women :Nirmala Sitharaman
Budget 2019 : ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜ਼ੋਰ , ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ : ਵਿੱਤ ਮੰਤਰੀ[/caption] ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ, ਕਾਲਜਾਂ ਵਿਚ ਬਦਲਾਅ ਦੀ ਯੋਜਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਲਈ 400 ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ, ਵਿਦੇਸ਼ਾਂ ਵਿਚ ਨੌਕਰੀ ਲਈ ਜ਼ਰੂਰੀ ਸਿਖਲਾਈ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ 2022 ਤੱਕ ਸਾਰਿਆਂ ਨੂੰ ਘਰ ਮਿਲੇਗਾ। ਉਨ੍ਹਾਂ ਕਿਹਾ ਪਿੰਡ, ਗਰੀਬ ਤੇ ਕਿਸਾਨ ਕੇਂਦਰ ਬਿੰਦੂ ਹਨ, 2022 ਤੱਕ ਪਿੰਡ -ਪਿੰਡ ਤੱਕ ਬਿਜਲੀ ਪਹੁੰਚੇਗੀ ਅਤੇ 2024 ਤੱਕ ਘਰ- ਘਰ ਜਲ, ਘਰ ਘਰ ਨਲ ਹੋਵੇਗਾ। [caption id="attachment_315346" align="aligncenter" width="300"]Budget 2019 : money scheme Under Loan upto Rs.1 lakh to women :Nirmala Sitharaman
Budget 2019 : ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜ਼ੋਰ , ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ : ਵਿੱਤ ਮੰਤਰੀ[/caption] ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਨਾਲ ਪਿੰਡਾਂ ਨੂੰ ਲਾਭ ਮਿਲੇਗਾ ਅਤੇ ਰੋਜ਼ਾਨਾ 135 ਕਿੱਲੋਮੀਟਰ ਸੜਕ ਬਣਾਉਣ ਦਾ ਉਦੇਸ਼ ਅਤੇ 30 ਹਜ਼ਾਰ ਕਿੱਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ।ਦੇਸ਼ ਸਵਦੇਸ਼ੀ ਨਾਲ ਮੇਕ ਇਨ ਇੰਡੀਆ ਵੱਲ ਵੱਧ ਰਿਹੈ ਹੈ ਅਤੇ ਇਸ ਵੇਲੇ 'ਨਿਊ ਇੰਡੀਆ' ਉੱਤੇ ਜ਼ੋਰ ਦੇਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੀਮਾ ਸੈਕਟਰ ਵਿਚ 100 ਫ਼ੀਸਦੀ ਨਿਵੇਸ਼ ਹੋਵੇਗਾ। ਸੈਟੇਲਾਈਟ ਲਾਂਚ ਦੀ ਸਮਰਥਾ ਵਧਾਈ ਜਾਵੇਗੀ ਅਤੇ ਭਾਰਤ ਪੁਲਾੜ ਤਾਕਤ ਵਜੋਂ ਉੱਭਰਿਆ ਹੈ। [caption id="attachment_315343" align="aligncenter" width="300"]Budget 2019 : money scheme Under Loan upto Rs.1 lakh to women :Nirmala Sitharaman
Budget 2019 : ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜ਼ੋਰ , ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ : ਵਿੱਤ ਮੰਤਰੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Budget 2019 : ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ, ਕਾਲਜਾਂ ਵਿਚ ਬਦਲਾਅ ਦੀ ਯੋਜਨਾ , ਉੱਚ ਸਿੱਖਿਆ ਲਈ 400 ਕਰੋੜ ਰੁਪਏ ਦੀ ਮਦਦ : ਵਿੱਤ ਮੰਤਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਐਮ.ਐਸ.ਐਮ.ਈ. ਨੂੰ ਕਰਜ 'ਤੇ ਦੋ ਫੀਸਦੀ ਦੀ ਛੋਟ ਹੋਵੇਗੀ। ਉਨ੍ਹਾਂ ਕਿਹਾ ਚਾਰ ਸਾਲਾ ਵਿਚ ਗੰਗਾ ਨਦੀ 'ਤੇ ਕਾਰਗੋ ਦੀ ਆਵਾਜਾਈ ਸ਼ੁਰੂ ਹੋਵੇਗੀ।ਬਿਜਲੀ ਦਰਾਂ ਵਿਚ ਵੱਡੇ ਸੁਧਾਰ ਦੀ ਯੋਜਨਾ। ਤਿੰਨ ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਅਤੇ 59 ਮਿੰਟਾਂ ਵਿਚ ਛੋਟੇ ਦੁਕਾਨਦਾਰਾਂ ਨੂੰ ਲੋਨ ਦੇਣ ਦੀ ਯੋਜਨਾ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਘਰ ਦੇਣ ਦੀ ਯੋਜਨਾ 'ਤੇ ਕੰਮ ਜਾਰੀ ਹੈ ਅਤੇ ਹਰ ਸਾਲ 20 ਲੱਖ ਕਰੋੜ ਦੇ ਨਿਵੇਸ਼ ਦੀ ਲੋੜ ਹੈ। -PTCNews


Top News view more...

Latest News view more...