Fri, Apr 26, 2024
Whatsapp

Budget 2022: ਅੱਜ ਤੋਂ ਸ਼ੁਰੂ ਸੰਸਦ ਦਾ ਬਜਟ ਸੈਸ਼ਨ, ਜਾਣੋ ਇਸ ਦਾ ਇਤਿਹਾਸ ਤੇ ਮਹੱਤਵ

Written by  Riya Bawa -- January 31st 2022 09:10 AM -- Updated: January 31st 2022 11:12 AM
Budget 2022: ਅੱਜ ਤੋਂ ਸ਼ੁਰੂ ਸੰਸਦ ਦਾ ਬਜਟ ਸੈਸ਼ਨ, ਜਾਣੋ ਇਸ ਦਾ ਇਤਿਹਾਸ ਤੇ ਮਹੱਤਵ

Budget 2022: ਅੱਜ ਤੋਂ ਸ਼ੁਰੂ ਸੰਸਦ ਦਾ ਬਜਟ ਸੈਸ਼ਨ, ਜਾਣੋ ਇਸ ਦਾ ਇਤਿਹਾਸ ਤੇ ਮਹੱਤਵ

Union Budget 2022: ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਇਸ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਾਲ 2021-22 ਲਈ ਆਰਥਿਕ ਸਰਵੇਖਣ ਪੇਸ਼ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕਰੇਗੀ। ਇਹ ਲਗਾਤਾਰ ਚੌਥੀ ਵਾਰ ਹੋਵੇਗਾ ਜਦੋਂ ਸੀਤਾਰਮਨ ਬਜਟ ਪੇਸ਼ ਕਰੇਗੀ।ਇਸ ਤੋਂ ਪਹਿਲਾਂ ਕੇਂਦਰੀ ਬਜਟ 2022 ਨੂੰ ਮਨਜ਼ੂਰੀ ਦੇਣ ਲਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 1 ਫਰਵਰੀ ਨੂੰ ਸਵੇਰੇ 10:10 ਵਜੇ ਹੋਣ ਜਾ ਰਹੀ ਹੈ। ਕੇਂਦਰੀ ਬਜਟ ਇੱਕ ਵਿੱਤੀ ਸਾਲ ਲਈ ਸਰਕਾਰ ਦੀਆਂ ਅਨੁਮਾਨਿਤ ਪ੍ਰਾਪਤੀਆਂ ਅਤੇ ਖਰਚਿਆਂ ਦਾ ਸਾਲਾਨਾ ਵਿੱਤੀ ਬਿਆਨ ਦਿੰਦਾ ਹੈ। ਬਜਟ 1 ਅਪ੍ਰੈਲ ਤੋਂ 31 ਮਾਰਚ ਤੱਕ ਚੱਲਣ ਵਾਲੇ ਵਿੱਤੀ ਸਾਲ ਲਈ ਸਰਕਾਰ ਦੇ ਵਿੱਤ ਦਾ ਲੇਖਾ-ਜੋਖਾ ਰੱਖਦਾ ਹੈ। ਇਹ ਸਾਲ ਦਾ ਸਭ ਤੋਂ ਮਹੱਤਵਪੂਰਨ ਵਿੱਤੀ ਸਮਾਗਮ ਹੈ ਅਤੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੁਆਰਾ ਉਤਸੁਕਤਾ ਨਾਲ ਦੇਖਿਆ ਜਾਂਦਾ ਹੈ। ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਚੱਲੇਗਾ। ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੇ ਬਜਟ ਦੀ ਵੰਡ 'ਤੇ ਵਿਚਾਰ ਕਰਨ ਲਈ ਛੁੱਟੀ ਰਹੇਗੀ। ਬਜਟ ਸੈਸ਼ਨ ਦਾ ਦੂਜਾ ਪੜਾਅ 14 ਮਾਰਚ ਤੋਂ ਸ਼ੁਰੂ ਹੋਵੇਗਾ, ਜੋ 8 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦੌਰਾਨ ਕੁੱਲ 29 ਬੈਠਕਾਂ ਹੋਣਗੀਆਂ, ਜਿਸ 'ਚ ਪਹਿਲੇ ਪੜਾਅ 'ਚ 10 ਅਤੇ ਦੂਜੇ ਪੜਾਅ 'ਚ 19 ਬੈਠਕਾਂ ਹੋਣਗੀਆਂ। ਇਹ ਵੀ ਪੜ੍ਹੋ: Punjab elections 2022: ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਛੱਡੀ ਕਾਂਗਰਸ ਜਾਣੋ ਬਜਟ ਨਾਲ ਜੁੜੀਆਂ ਕੁਝ ਖਾਸ ਗੱਲ੍ਹਾਂ -ਭਾਰਤ ਦਾ ਪਹਿਲਾ ਬਜਟ: ਭਾਰਤ ਵਿੱਚ ਪਹਿਲਾ ਬਜਟ 7 ਅਪ੍ਰੈਲ, 1860 ਨੂੰ ਪੇਸ਼ ਕੀਤਾ ਗਿਆ ਸੀ। ਜੇਮਸ ਵਿਲਸਨ, ਇੱਕ ਸਕਾਟਿਸ਼ ਅਰਥ ਸ਼ਾਸਤਰੀ ਅਤੇ ਈਸਟ ਇੰਡੀਆ ਕੰਪਨੀ ਨਾਲ ਜੁੜੇ ਨੇਤਾ, ਨੇ ਬ੍ਰਿਟਿਸ਼ ਮਹਾਰਾਣੀ ਦੇ ਸਾਹਮਣੇ ਭਾਰਤ ਦਾ ਬਜਟ ਰੱਖਿਆ। ਆਜ਼ਾਦ ਭਾਰਤ ਦਾ ਪਹਿਲਾ ਬਜਟ 26 ਨਵੰਬਰ 1947 ਨੂੰ ਪੇਸ਼ ਕੀਤਾ ਗਿਆ ਸੀ। ਬਜਟ ਤਤਕਾਲੀ ਵਿੱਤ ਮੰਤਰੀ ਆਰ ਕੇ ਸ਼ਨਮੁਖਮ ਚੇਟੀ ਨੇ ਪੇਸ਼ ਕੀਤਾ ਸੀ। -ਲੰਬਾ ਬਜਟ ਭਾਸ਼ਣ: ਇਹ ਰਿਕਾਰਡ ਸੀਤਾਰਮਨ ਦੇ ਨਾਮ ਹੈ। ਉਨ੍ਹਾਂ ਨੇ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਦੇ ਹੋਏ 2 ਘੰਟੇ 42 ਮਿੰਟ ਲੰਬਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਜੁਲਾਈ 2019 ਵਿੱਚ ਕੀਤੇ ਗਏ ਆਪਣੇ ਹੀ 2 ਘੰਟੇ 17 ਮਿੰਟ ਲੰਬੇ ਭਾਸ਼ਣ ਦਾ ਰਿਕਾਰਡ ਤੋੜ ਦਿੱਤਾ। ਬਜਟ ਭਾਸ਼ਣ ਵਿੱਚ ਸਭ ਤੋਂ ਵੱਧ ਸ਼ਬਦ 1991 ਵਿੱਚ ਮਨਮੋਹਨ ਸਿੰਘ ਦੇ ਬਜਟ ਭਾਸ਼ਣ ਵਿੱਚ ਕੁੱਲ 18,650 ਸ਼ਬਦ ਸਨ। ਇਸ ਤੋਂ ਬਾਅਦ ਅਰੁਣ ਜੇਤਲੀ ਦਾ ਨੰਬਰ ਆਉਂਦਾ ਹੈ ਜਿਸ ਦੇ 2018 ਦੇ ਬਜਟ ਭਾਸ਼ਣ ਵਿੱਚ 18,604 ਸ਼ਬਦ ਸਨ। -ਅਰੁਣ ਜੇਤਲੀ ਨੇ 1 ਫਰਵਰੀ ਨੂੰ 2017 ਦਾ ਬਜਟ ਭਾਸ਼ਣ ਪੇਸ਼ ਕੀਤਾ ਸੀ। ਇਸ ਤੋਂ ਬਾਅਦ 1 ਫਰਵਰੀ ਨੂੰ ਸਵੇਰੇ 11 ਵਜੇ ਬਜਟ ਪੇਸ਼ ਕੀਤਾ ਜਾਂਦਾ ਹੈ। -ਸਭ ਤੋਂ ਛੋਟਾ ਬਜਟ ਭਾਸ਼ਣ ਤਤਕਾਲੀ ਵਿੱਤ ਮੰਤਰੀ ਹੀਰੂਭਾਈ ਮੂਲਜੀਭਾਈ ਪਟੇਲ ਨੇ 1977 ਵਿੱਚ ਸਿਰਫ 800 ਸ਼ਬਦਾਂ ਦਾ ਬਜਟ ਭਾਸ਼ਣ ਦਿੱਤਾ ਸੀ।ਕੋਵਿਡ-19 ਮਹਾਮਾਰੀ ਤੋਂ ਬਾਅਦ ਸਾਲ 2021-22 ਦਾ ਬਜਟ ਕਾਗਜ਼ ਰਹਿਤ ਪੇਸ਼ ਕੀਤਾ ਗਿਆ। -ਸੀਤਾਰਮਨ 2019 ਵਿੱਚ ਬਜਟ ਪੇਸ਼ ਕਰਦੇ ਹੋਏ ਅਜਿਹਾ ਕਰਨ ਵਾਲੀ ਦੂਜੀ ਮਹਿਲਾ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਵਿੱਤ ਮੰਤਰੀ ਵਜੋਂ 1970 ਵਿੱਚ ਬਜਟ ਪੇਸ਼ ਕੀਤਾ ਸੀ। ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News


Top News view more...

Latest News view more...