Mon, Dec 22, 2025
Whatsapp

ਬੁਲਗਾਰੀਆ ਦੀ ਪੱਤਰਕਾਰ ਦਾ ਬਲਾਤਕਾਰ ਮਗਰੋਂ ਕੀਤਾ ਕਤਲ ,ਪਾਰਕ 'ਚੋਂ ਮਿਲੀ ਲਾਸ਼

Reported by:  PTC News Desk  Edited by:  Shanker Badra -- October 08th 2018 02:45 PM -- Updated: October 08th 2018 02:49 PM
ਬੁਲਗਾਰੀਆ ਦੀ ਪੱਤਰਕਾਰ ਦਾ ਬਲਾਤਕਾਰ ਮਗਰੋਂ ਕੀਤਾ ਕਤਲ ,ਪਾਰਕ 'ਚੋਂ ਮਿਲੀ ਲਾਸ਼

ਬੁਲਗਾਰੀਆ ਦੀ ਪੱਤਰਕਾਰ ਦਾ ਬਲਾਤਕਾਰ ਮਗਰੋਂ ਕੀਤਾ ਕਤਲ ,ਪਾਰਕ 'ਚੋਂ ਮਿਲੀ ਲਾਸ਼

ਬੁਲਗਾਰੀਆ ਦੀ ਪੱਤਰਕਾਰ ਦਾ ਬਲਾਤਕਾਰ ਮਗਰੋਂ ਕੀਤਾ ਕਤਲ ,ਪਾਰਕ 'ਚੋਂ ਮਿਲੀ ਲਾਸ਼:ਉੱਤਰੀ ਬੁਲਗਾਰੀਆ ਦੇ ਸ਼ਹਿਰ ਰੂਸ ਦੇ ਲੋਕਲ ਟੀਵੀ ਚੈਨਲ ਦੀ ਪੱਤਰਕਾਰ ਨਾਲ ਬਲਾਤਕਾਰ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਪੁਲੀਸ ਨੂੰ 30 ਸਾਲਾ ਪੱਤਰਕਾਰ ਦੀ ਲਾਸ਼ ਪਾਰਕ 'ਚੋਂ ਮਿਲੀ ਹੈ।ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਉਸਦਾ ਦਾ ਮੋਬਾਈਲ ਫੋਨ ,ਕਾਰ ਦੀਆਂ ਚਾਬੀਆਂ ਅਤੇ ਉਸਦੇ ਕੱਪੜੇ ਉਸ ਥਾਂ 'ਤੇ ਨਹੀਂ ਸਨ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਉਸਦੇ ਸਿਰ 'ਚ ਸੱਟ ਲੱਗਣ ਅਤੇ ਸਾਹ ਰੁਕਣ ਕਾਰਨ ਉਸਦੀ ਮੌਤ ਹੋਈ ਹੈ।ਇਸਦੇ ਨਾਲ ਹੀ ਪੋਸਟਮਾਰਟਮ ਰਿਪੋਰਟ 'ਚ ਬਲਾਤਕਾਰ ਦੀ ਵੀ ਪੁਸ਼ਟੀ ਹੋਈ ਹੈ।ਮੀਡੀਆ ਰਿਪੋਰਟਾਂ ਮੁਤਾਬਕ 30 ਸਾਲਾ ਮ੍ਰਿਤਕ ਪੱਤਰਕਾਰ ਯੂਰਪੀਅਨ ਫੰਡਾਂ ਦੀ ਦੁਰਵਰਤੋਂ ਉੱਤੇ ਕੰਮ ਕਰ ਰਹੀ ਸੀ। ਦੱਸ ਦੇਈਏ ਕਿ ਪੱਤਰਕਾਰ ਦੇ ਕਤਲ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...

PTC NETWORK
PTC NETWORK