ਪੰਜਾਬ

ਕੈਬਨਿਟ ਮੰਤਰੀ ਨੂੰ ਮਿਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਮੁਫ਼ਤ ਬਿਜਲੀ ਸਹੂਲਤ ਬਿਨਾਂ ਕਿਸੇ ਸਵੈ ਘੋਸ਼ਣਾ ਪੱਤਰ ਮਿਲੇ

By Riya Bawa -- August 02, 2022 4:29 pm -- Updated:August 02, 2022 6:09 pm

ਚੰਡੀਗੜ੍ਹ: ਦੇਸ਼ ਦੀ ਅਜ਼ਾਦੀ ਸਮੇਂ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੂਬਾ ਪੱਧਰੀ ਜਥੇਬੰਦੀ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਰਜਿ ਨੰ 234 ਦੀ ਵਿਸ਼ੇਸ਼ ਮੀਟਿੰਗ ਸੁਤੰਤਰਤਾ ਸੰਗਰਾਮੀ ਵਿਭਾਗ ਦੇ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਨਾਲ ਸੈਕਟਰੀਏਟ ਵਿਖੇ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ।

ਕੈਬਨਿਟ ਮੰਤਰੀ ਨੂੰ ਮਿਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਮੁਫ਼ਤ ਬਿਜਲੀ ਸਹੂਲਤ ਬਿਨਾਂ ਕਿਸੇ ਸਵੈ ਘੋਸ਼ਣਾ ਪੱਤਰ ਮਿਲੇ

ਜਥੇਬੰਦੀ ਵੱਲੋਂ ਪੰਜ ਮੈਂਬਰੀ ਵਫਦ ਸੂਬਾ ਕਨਵੀਨਰ ਪ੍ਰਕਾਸ਼ ਧਾਲੀਵਾਲ, ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ, ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਮਾਨ, ਜਿਲਾ ਪ੍ਰਧਾਨ ਬਰਨਾਲਾ ਨਵਤੇਜ ਸਿੰਘ ਭੱਠਲ, ਜਿਲਾ ਪ੍ਰਧਾਨ ਪਟਿਆਲਾ ਅਮਰਪ੍ਰੀਤ ਸਿੰਘ ਬੋਬੀ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਰਹਿੰਦਿਆਂ ਸਨਮਾਨ ਸਹੂਲਤਾਂ ਸੰਬੰਧੀ ਕੈਬਨਿਟ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ।

ਕੈਬਨਿਟ ਮੰਤਰੀ ਨੂੰ ਮਿਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਮੁਫ਼ਤ ਬਿਜਲੀ ਸਹੂਲਤ ਬਿਨਾਂ ਕਿਸੇ ਸਵੈ ਘੋਸ਼ਣਾ ਪੱਤਰ ਮਿਲੇ

ਆਜ਼ਾਦੀ ਘੁਲਾਟੀਆਂ ਦੀਆਂ ਮੁੱਖ ਮੰਗਾਂ ਜਿੰਨਾ ਵਿੱਚ ਮਿਲ ਰਹੀ ਬਿਜਲੀ ਸਹੂਲਤ ਬਿਨਾਂ ਕਿਸੇ ਸਵੈ ਘੋਸ਼ਣਾ ਪੱਤਰ ਦੇ ਸਨਮਾਨ ਵਜੋਂ ਦਿੱਤੀ ਜਾਵੇ। ਚੋਥੀ ਪੀੜੀ ਨੂੰ ਕਾਨੂੰਨੀ ਵਾਰਿਸਾਂ ਵਿਚ ਸ਼ਾਮਿਲ ਕਰਨਾ, ਨੌਕਰੀਆਂ ਵਿੱਚ ਰਾਖਵੇਂਕਰਨ ਪੰਜ ਪ੍ਰਤੀਸ਼ਤ ਕਰਨਾ, ਪ੍ਰਮੋਸ਼ਨ ਲਈ ਕੋਟਾ ਦੇਣਾ, ਸੁਤੰਤਰਤਾ ਸੰਗਰਾਮੀ ਭਲਾਈ ਬੋਰਡ ਸਥਾਪਿਤ ਕਰਨਾ,ਤੀਜੀ ਪੀੜੀ ਤੱਕ ਪੈਨਸ਼ਨ ਸਕੀਮ, ਜ਼ਿਲਾ ਪੱਧਰੀ ਯਾਦਗਾਰ ਹਾਲ ਸਥਾਪਿਤ ਕਰਨੇ ਆਦਿ ਮੰਗਾਂ ਨੂੰ ਵਿਚਾਰਿਆ ਗਿਆ।

ਆਗੂਆਂ ਨੇ ਮੰਗ ਕੀਤੀ ਕਿ ਆਜ਼ਾਦੀ ਦੀ 75ਵੀ ਵਰੇਗੰਢ ਮਨਾ ਰਹੀ ਪੰਜਾਬ ਸਰਕਾਰ ਪੰਦਰਾ ਅਗਸਤ ਮੋਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਵਿਸ਼ੇਸ਼ ਪੈਕੈਜ ਜਾਰੀ ਕਰੇ। ਡੇਢ ਘੰਟਾ ਚੱਲੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਗੱਲ ਕਹੀ।

-PTC News

  • Share