Fri, Jun 20, 2025
Whatsapp

ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ

Reported by:  PTC News Desk  Edited by:  Shanker Badra -- July 30th 2021 04:12 PM -- Updated: July 30th 2021 04:17 PM
ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ

ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁਕਣ ਲੱਗੀ ਹੈ। ਕੈਬਨਿਟ ਸਬ ਕਮੇਟੀ ਸਾਲ 2011 ਦੌਰਾਨ ਮੁੜ ਸੋਧੇ ਤਨਖਾਹ ਸਕੇਲਾਂ ਵਾਲੇ ਵਰਗਾਂ ਉਪਰ 2.25 ਦਾ ਅੰਕ ਥੋਪਣ ਦੇ ਫੈਸਲੇ ਨੂੰ ਰੱਦ ਕਰ ਸਕਦੀ ਹੈ। ਸੂਤਰਾਂ ਅਨੁਸਾਰ ਕੈਬਨਿਟ ਸਬ ਕਮੇਟੀ ਸਮੂਹ ਮੁਲਾਜ਼ਮ ਦੀ ਤਨਖਾਹ ਸੁਧਾਈ ਇਕੋ ਅੰਕ ਦੇ ਅਧਾਰ ‘ਤੇ ਕਰਨ ਲਈ ਸਹਿਮਤ ਹੋਈ ਹੈ। ਸਾਂਝਾ ਫਰੰਟ 2.25 ਅੰਕ ਰੱਦ ਕਰਨ ਦੀ ਮੰਗ ਕਰ ਰਿਹਾ ਹੈ। [caption id="attachment_519140" align="aligncenter" width="259"] ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ[/caption] ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ (Employees and Pensioners Joint Front ) ਦੀ ਪੰਜਾਬ ਸਰਕਾਰ (Government Of Punjab) ਨਾਲ ਮੀਟਿੰਗ ਹੋਈ, ਜਿਸ ਦੌਰਾਨ ਤਨਖਾਹਾਂ ਸੋਧਣ ਦੇ ਅੰਕ 'ਤੇ ਡੈੱਡਲਾਕ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਸਬ ਕਮੇਟੀ ਮੁਲਾਜ਼ਮਾਂ ਨਾਲ 3 ਅਗਸਤ ਨੂੰ ਮੁੜ ਮੀਟਿੰਗ ਕਰੇਗੀ। [caption id="attachment_519138" align="aligncenter" width="300"] ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ[/caption] ਦੱਸ ਦੇਈਏ ਕਿ ਮੁਲਾਜ਼ਮ ਆਗੂ ਤਨਖਾਹਾਂ 2.25 ਤੇ 2.59 ਦੀ ਥਾਂ 3.74 ਅੰਕ ਨਾਲ ਸੋਧਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ 3.74 ਅੰਕ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ। ਉਧਰ ਦੂਜੇ ਪਾਸੇ ਸਰਕਾਰ ਦੇ ਮੰਤਰੀਆਂ ਨੇ ਮੁਲਾਜ਼ਮ ਆਗੂਆਂ ਨੂੰ ਇਸ ਮੰਗ 'ਤੇ ਹੋਰ ਵਿਚਾਰ ਕਰਨ ਲਈ ਕਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ 2.71 ਅੰਕ ਦੇ ਅਧਾਰ ‘ਤੇ ਤਨਖਾਹਾਂ ਮਿਥਣ ਉਪਰ ਦੇ ਸਹਿਮਤੀ ਸਕਦੀ ਹੈ। [caption id="attachment_519139" align="aligncenter" width="300"] ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ[/caption] ਦੱਸਿਆ ਜਾਂਦਾ ਹੈ ਕਿ ਮੁਲਾਜ਼ਮਾਂ ਨਾਲ ਹੋਈ ਮੀਟਿੰਗ 'ਚ ਪੰਜਾਬ ਭਵਨ ਵਿਚ 4 ਮੰਤਰੀ ਹੀ ਸ਼ਾਮਿਲ ਰਹੇ। ਮੰਤਰੀ ਬ੍ਰਹਮ ਮਹਿੰਦਰਾ, ਬਲਬੀਰ ਸਿੱਧੂ, ਓ ਪੀ ਸੋਨੀ ਅਤੇ ਸਾਧੂ ਸਿੰਘ ਧਰਮਸੋਤ ਮੀਟਿੰਗ ਵਿਚ ਸ਼ਾਮਲ ਹਨ। ਸੂਤਰਾਂ ਅਨੁਸਾਰ ਵਿੱਤ ਮੰਤਰੀ ਦੇ ਮੀਟਿੰਗਾਂ ਵਿਚ ਸ਼ਾਮਲ ਨਾ ਹੋਣ ਕਾਰਨ ਸਰਕਾਰੀ ਪੱਧਰ ‘ਤੇ ਵੀ ਸਵਾਲ ਉਠ ਰਹੇ ਹਨ। -PTCNews


Top News view more...

Latest News view more...

PTC NETWORK
PTC NETWORK