Patiala News : ਟਾਂਗਰੀ ਨਦੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਭੁਨਰਹੇੜੀ ਤੇ ਦੇਵੀਗੜ੍ਹ ਖੇਤਰਾਂ 'ਚ ਅਲਰਟ ਜਾਰੀ
Patiala News : ਡਰੇਨੇਜ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਅੰਬਾਲਾ ਕਾਲਾ ਅੰਬ ਖੇਤਰਾਂ ਦੇ ਉਪਰਲੇ ਖੇਤਰਾਂ ਵਿੱਚ ਭਾਰੀ ਬਰਸਾਤ ਕਾਰਨ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਅੰਬਾਲਾ ਵਿੱਚ ਖ਼ਤਰੇ ਦੇ ਪੱਧਰ ਦੇ ਨੇੜੇ ਪਹੁੰਚ ਗਿਆ ਹੈ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਅਗਲੇ 10-12 ਘੰਟਿਆਂ ਵਿੱਚ ਪਾਣੀ ਦਾ ਪੱਧਰ ਵੱਧਣ ਦਾ ਖ਼ਦਸ਼ਾ ਹੈ।
ਇਸ ਤਹਿਤ ਤਹਿਤ ਭੁਨਰਹੇੜੀ ਤੇ ਦੇਵੀਗੜ੍ਹ ਖੇਤਰਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਖੇਤਰ ਦੇ ਪਿੰਡਾਂ ਮਹਿਮਦਪੁਰ ਰੁੜਕੀ, ਦੇਵੀ ਨਗਰ, ਹਰੀਗੜ੍ਹ, ਰੋਹੜ ਜਗੀਰ, ਲੇਲਣ ਜਾਗੀਰ, ਦੁੱਧਨ ਗੁਜਰਾਂ, ਅਦਲਤੀਵਾਲਾ, ਮੱਘਰ ਸਾਹਿਬ, ਮੋਹਲਗੜ੍ਹ ਦੇ ਨੀਵੇਂ ਪਾਸੇ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕ ਪੁਰ ਬੀੜਾਂ ਦੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਸਮੇਤ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ।
- PTC NEWS