Advertisment

ਕੈਨੇਡਾ ਪੁਲਿਸ ਵੱਲੋਂ ਟਰੱਕ ਚਾਲਕਾਂ ਦੇ ਪ੍ਰਦਰਸ਼ਨ ਦੌਰਾਨ ਦੋ ਵਿਅਕਤੀ ਗ੍ਰਿਫ਼ਤਾਰ

author-image
ਜਸਮੀਤ ਸਿੰਘ
Updated On
New Update
ਕੈਨੇਡਾ ਪੁਲਿਸ ਵੱਲੋਂ ਟਰੱਕ ਚਾਲਕਾਂ ਦੇ ਪ੍ਰਦਰਸ਼ਨ ਦੌਰਾਨ ਦੋ ਵਿਅਕਤੀ ਗ੍ਰਿਫ਼ਤਾਰ
Advertisment
ਓਟਾਵਾ: ਸਥਾਨਕ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਵੱਡੇ ਪੱਧਰ 'ਤੇ ਟਰੱਕ ਚਾਲਕਾਂ ਦੀ ਅਗਵਾਈ ਵਾਲੇ ਕੋਵਿਡ-19 ਪ੍ਰਦਰਸ਼ਨਾਂ ਦੌਰਾਨ ਮਾਮੂਲੀ ਉਲੰਘਣਾ ਕਰਨ ਲਈ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Advertisment
publive-image ਇਹ ਵੀ ਪੜ੍ਹੋ: ਕੇਂਦਰ ਵੱਲੋਂ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 15-18 ਸਾਲਾ ਸਮੂਹ 'ਚ ਦੂਜੀ ਖੁਰਾਕ ਕਵਰੇਜ ਨੂੰ ਤੇਜ਼ ਕਰਨ ਦੀ ਬੇਨਤੀ ਓਟਾਵਾ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ "ਅੱਜ ਓਟਾਵਾ ਪੁਲਿਸ ਨੇ 29 ਸਾਲਾ ਮੈਥਿਊ ਡੋਰਕੇਨ ਨੂੰ $5000 ਜੁਰਮਾਨਾ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। 29 ਜਨਵਰੀ ਨੂੰ ਇੱਕ ਵਿਅਕਤੀ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਜਨਤਕ ਇੱਕਠ ਦੌਰਾਨ ਇੱਕ ਵੱਡੇ ਟਕਰਾਅ ਤੋਂ ਬਚਣ ਲਈ ਉਸਨੂੰ ਉਸੇ ਸਮੇਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। 30 ਜਨਵਰੀ ਨੂੰ ਓਟਾਵਾ ਦੇ ਰਹਿਣ ਵਾਲੇ 37 ਸਾਲਾ ਆਂਡਰੇ ਜੇ ਲੈਕਸੇ 'ਤੇ ਕੈਨੇਡਾ ਦੇ ਕ੍ਰਿਮੀਨਲ ਕੋਡ ਦੇ ਤਹਿਤ ਜਨਤਕ ਮੀਟਿੰਗ ਦੌਰਾਨ ਹਥਿਆਰ ਲੈ ਕੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।" publive-image ਸ਼ਨੀਵਾਰ ਨੂੰ ਕੈਨੇਡਾ ਦੇ ਹਜ਼ਾਰਾਂ ਟਰੱਕਰ ਚਲਾਕ ਆਪਣੇ ਟਰੱਕਾਂ ਸਮੇਤ ਓਟਵਾ ਵਿੱਚ COVID-19 ਪਾਬੰਦੀਆਂ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ, ਕੈਨੇਡਾ ਵੱਲੋਂ ਖਾਸ ਤੌਰ 'ਤੇ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕ ਚਾਲਕਾਂ ਲਈ ਵੈਕਸੀਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨਾਲ ਸੈਂਕੜੇ ਹੋਰ ਲੋਕ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ, ਫਿਰ ਵੀ ਇਹ ਧਰਨਾ ਸ਼ਾਂਤਮਈ ਹੀ ਰਿਹਾ। ਕੈਨੇਡਾ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਉਹ ਪ੍ਰਦਰਸ਼ਨ ਦੇ ਸਬੰਧ ਵਿੱਚ ਕਈ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਅਣਪਛਾਤੇ ਸੈਨਿਕ ਦੇ ਮਕਬਰੇ 'ਤੇ ਲੋਕਾਂ ਵੱਲੋਂ ਕੁੱਦਣਾ ਅਤੇ ਸ਼ਨੀਵਾਰ ਨੂੰ ਟੈਰੀ ਫੌਕਸ ਦੀ ਮੂਰਤੀ ਦੀ ਬੇਅਦਬੀ ਸ਼ਾਮਲ ਹੈ। ਯੂਐਸ ਦੀ ਸਰਹੱਦ ਪਾਰ ਕਰਨ ਲਈ ਲੋੜੀਂਦੇ ਟੀਕੇ ਦੇ ਆਦੇਸ਼ਾਂ ਦਾ ਵਿਰੋਧ ਕਰਨ ਲਈ ਸਵੈ-ਸਿਰਲੇਖ ਵਾਲੇ "ਆਜ਼ਾਦੀ ਕਾਫਲੇ" ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਸੈਂਕੜੇ ਟਰੱਕਾਂ ਅਤੇ ਹਜ਼ਾਰਾਂ ਲੋਕਾਂ ਨੇ ਮੱਧ ਓਟਾਵਾ ਦੀਆਂ ਸੜਕਾਂ ਨੂੰ ਜਾਮ ਕਰ ਦਿੱਤਾ।
Advertisment
publive-image ਇਹ ਵੀ ਪੜ੍ਹੋ: ਬਜਟ ਸਰਹੱਦੀ ਪਿੰਡਾਂ ਦੇ ਵਿਕਾਸ ਨੂੰ ਸਮਰੱਥ ਕਰ ਪਰਵਾਸ ਨੂੰ ਰੋਕੇਗਾ: ਮੋਦੀ ਕੈਨੇਡੀਅਨ ਮੀਡੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਤੋਂ ਬਾਹਰ ਕੱਢਿਆ ਅਤੇ ਰਾਜਧਾਨੀ ਦੇ ਇੱਕ ਗੁਪਤ ਟਿਕਾਣੇ 'ਤੇ ਲਿਜਾਣਾ ਪਿਆ, ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਜ਼ਿਆਦਾਤਰ ਹਿੱਸਾ ਟਰੂਡੋ ਵੱਲ ਸੀ। publive-image -PTC News-
punjabi-news canada protest latest-updates canadian-truck-drivers trudeau-government
Advertisment

Stay updated with the latest news headlines.

Follow us:
Advertisment