Mon, Apr 29, 2024
Whatsapp

ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਕੀਤੇ ਪ੍ਰਵਾਨ

Written by  Shanker Badra -- February 14th 2019 04:19 PM
ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਕੀਤੇ ਪ੍ਰਵਾਨ

ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਕੀਤੇ ਪ੍ਰਵਾਨ

ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਕੀਤੇ ਪ੍ਰਵਾਨ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਦੇ ਵਿਦਿਅਕ ਢਾਂਚੇ ਅਤੇ ਖੇਡ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। [caption id="attachment_256392" align="aligncenter" width="300"]Capt Amarinder Singh Arya Anathalaya 11 lakh Rs approved ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਕੀਤੇ ਪ੍ਰਵਾਨ[/caption] ਇਸ ਸੰਸਥਾ ਦੇ ਤਕਰੀਬਨ 50 ਯਤੀਮ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਭਵਿੱਖ ਵਿੱਚ ਕਿਸੇ ਵੀ ਤਰਾਂ ਦੀ ਜ਼ਰੂਰਤ ਵਾਸਤੇ ਅਨਾਥਾਲਿਆ ਦੇ ਨਾਲ ਤਾਲਮੇਲ ਰੱਖਣ ਲਈ ਆਪਣੇ ਓ.ਐਸ.ਡੀ. ਨੂੰ ਨਿਰਦੇਸ਼ ਦਿੱਤੇ ਹਨ।ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਪੜਾਈ ਦੇ ਵਿੱਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ ਤਾਂ ਜੋ ਉਹ ਭਵਿੱਖ ਵਿੱਚ ਰਾਸ਼ਟਰੀ ਪ੍ਰਗਤੀ ’ਚ ਆਪਣਾ ਯੋਗਦਾਨ ਪਾ ਸਕਣ।ਉਨਾਂ ਨੇ ਇਨਾਂ ਬੱਚਿਆਂ ਨੂੰ ਆਪਣੀ ਮਾਂ ਭੂਮੀ ਦੀ ਸੇਵਾ ਕਰਨ ਵਾਸਤੇ ਰੱਖਿਆ ਫੋਰਸਾਂ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਅਪੀਲ ਕੀਤੀ।ਉਨਾਂ ਨੇ ਭਾਰਤ ਦੇ ਹਿੱਤ ਅਤੇ ਸਨਮਾਣ ਨੂੰ ਹਰ ਇਕ ਚੀਜ਼ ਤੋਂ ਹਮੇਸ਼ਾਂ ਹੀ ਉੱਪਰ ਰੱਖਣ ਲਈ ਬੱਚਿਆਂ ਨੂੰ ਆਖਿਆ। [caption id="attachment_256393" align="aligncenter" width="300"]Capt Amarinder Singh Arya Anathalaya 11 lakh Rs approved ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਕੀਤੇ ਪ੍ਰਵਾਨ[/caption] ਇਹ ਅਨਾਥਾਲਿਆ ਸਵਾਮੀ ਦਯਾਨੰਦ ਸਰਸਵਤੀ ਵੱਲੋਂ 1877 ਵਿੱਚ ਸਥਾਪਤ ਕੀਤਾ ਗਿਆ ਸੀ।ਇਸ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਨੇਕਾਂ ਕੀਮਤੀ ਨੌਜਵਾਨਾਂ ਨੂੰ ਯੋਗ ਬਣਾਉਣ ਅਤੇ ਸੰਭਾਲਣ ਦਾ ਵਸੀਲਾ ਬਣਿਆ ਹੈ।ਉਨਾਂ ਉਮੀਦ ਪ੍ਰਗਟ ਕੀਤੀ ਕਿ ਇਹ ਇੰਸਟੀਚਿਊਟ ਭਵਿੱਖ ਵਿੱਚ ਵੀ ਆਪਣੇ ਉਦੇਸ਼ਾ ਲਈ ਲਗਾਤਾਰ ਵਿਕਾਸ ਕਰਦਾ ਰਹੇਗਾ।ਮੁੱਖ ਮੰਤਰੀ ਨੇ ਵਿਧਾਨ ਸਭਾ ਦਾ ਸਮਾਗਮ ਦੇਖਣ ਬਾਰੇ ਬੱਚਿਆਂ ਦੇ ਤਜਰਬੇ ਪੁੱਛੇ।ਇਸ ਸਬੰਧ ਵਿੱਚ ਬੱਚਿਆਂ ਨੇ ਉਤਸ਼ਾਹਪੂਰਨ ਢੰਗ ਨਾਲ ਆਪਣੇ ਜਵਾਬ ਦਿੱਤੇ ਅਤੇ ਉਨਾਂ ਨੇ ਛੇਤੀ ਹੀ ਮੁੜ ਇੱਥੋਂ ਦਾ ਦੌਰਾ ਕਰਨ ਦੀ ਆਗਿਆ ਦੇਣ ਵਾਸਤੇ ਵੀ ਮੁੱਖ ਮੰਤਰੀ ਨੂੰ ਬੇਨਤੀ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਫਿਰੋਜ਼ਪੁਰ ਦੇ ਦੌਰੇ ਦੌਰਾਨ ਇਸ ਸੰਸਥਾ ਵਿੱਚ ਬੱਚਿਆਂ ਨੂੰ ਮਿਲਣ ਦਾ ਵੀ ਵਾਅਦਾ ਕੀਤਾ। [caption id="attachment_256391" align="aligncenter" width="300"]Capt Amarinder Singh Arya Anathalaya 11 lakh Rs approved ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਕੀਤੇ ਪ੍ਰਵਾਨ[/caption] ਇਸ ਮੌਕੇ ਹਾਜ਼ਰ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਸ ਇੰਸਟੀਚਿਊਟ ਨੂੰ ਵਿੱਤੀ ਸਹਾਇਤਾ ਦੇਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਾਹਨਾ ਕੀਤੀ।ਉਨਾਂ ਕਿਹਾ ਕਿ ਇਸ ਨਾਲ ਇਨਾਂ ਬੱਚਿਆਂ ਦਾ ਵਧੀਆ ਭਵਿੱਖ ਯਕੀਨੀ ਬਣ ਸਕੇਗਾ।ਉਨਾਂ ਕਿਹਾ ਕਿ ਇਨਾਂ ਜ਼ਰੂਰਤਮੰਦ ਵਿਦਿਆਰਥੀਆਂ ਲਈ ਕਦੇ ਵੀ ਕਿਸੇ ਵੀ ਮੁੱਖ ਮੰਤਰੀ ਨੇ ਇਸ ਤਰਾਂ ਨਹੀਂ ਕੀਤਾ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਨਾਂ ਬੱਚਿਆਂ ਦੀ ਸਥਿਤੀ ਬਾਰੇ ਭਲੀ ਭਾਂਤ ਜਾਣਦੇ ਹਨ। -PTCNews


Top News view more...

Latest News view more...