ਕਾਰ ਚਾਲਕ ਨਾਲ ਘਟੀ ਘਟਨਾ
ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਲੁੱਟਾਂ ਖੋਹਾਂ ਦੀ ਵਾਰਦਾਤਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਆਏ ਦਿਨ ਕਿਤੇ ਨ ਕਿਤੇ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜੋ ਦਹਿਸ਼ਤ ਦਾ ਮਾਹੌਲ ਪੈਦਾ ਕਰਦੀ ਹੈ। ਅਜਿਹੀ ਹੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਜਦੋਂ ਚੋਰਾਂ ਨੇ ਗੱਡੀ ਵਾਲੇ ਨੂੰ ਬੰਦੂਕ ਦੀ ਨੋਕ 'ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬਜਾਏ ਡਰਨ ਦੇ, ਮੋਟਰਸਾਈਕਲ ਦੇ ਉਪਰ ਗੱਡੀ ਚੜ੍ਹਾ ਦਿੱਤੀ। ਇਸ ਨਾਲ ਮੋਟਰਸਾਇਕਲ ਸਵਾਰਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਉਹ ਮੋਟਰਸਾਇਕਲ ਸਮੇਤ ਅੱਗੇ ਤੱਕ ਰਿੜ੍ਹਦੇ ਚਲੇ ਗਏ। ਅੱਗੇ ਇਕ ਟੋਇਆ ਆਉਣ 'ਤੇ ਉਸ ਵਿਅਕਤੀ ਨੇ ਝਟਕੇ ਨਾਲ ਉਹਨਾਂ ਸਵਾਰਾਂ ਨੂੰ ਹੇਠਾਂ ਗਿਰਾ ਦਿੱਤਾ ਅਤੇ ਅੱਗੇ ਚੱਲਦਾ ਬਣਿਆ। ਘਟਨਾ ਦੇ ਮੌਕੇ 'ਤੇ ਅਜਿਹੇ ਤਰੀਕੇ ਨਾਲ ਉਹਨਾਂ ਨੂੰ ਰਾਹੇ ਪਾਉਣਾ ਵੀ ਆਪਣੇ ਆਪ 'ਚ ਹੁਣ ਸਮਝਦਾਰੀ ਸੀ ਜਾਂ ਨਾਦਾਨੀ, ਇਹ ਸੋਚਣਾ ਬਣਦਾ ਹੈ। —PTC News