Tue, Apr 30, 2024
Whatsapp

ਸ੍ਰੀ ਚਮਕੋਰ ਸਾਹਿਬ ਨੇੜੇ ਸਕੂਲ ਬੱਸ ਹੇਠਾਂ ਆਉਣ ਕਾਰਨ 5 ਸਾਲਾ ਬੱਚੀ ਦੀ ਮੌਤ

Written by  Shanker Badra -- July 31st 2018 09:47 PM -- Updated: July 31st 2018 09:48 PM
ਸ੍ਰੀ ਚਮਕੋਰ ਸਾਹਿਬ ਨੇੜੇ ਸਕੂਲ ਬੱਸ ਹੇਠਾਂ ਆਉਣ ਕਾਰਨ 5 ਸਾਲਾ ਬੱਚੀ ਦੀ ਮੌਤ

ਸ੍ਰੀ ਚਮਕੋਰ ਸਾਹਿਬ ਨੇੜੇ ਸਕੂਲ ਬੱਸ ਹੇਠਾਂ ਆਉਣ ਕਾਰਨ 5 ਸਾਲਾ ਬੱਚੀ ਦੀ ਮੌਤ

ਸ੍ਰੀ ਚਮਕੋਰ ਸਾਹਿਬ ਨੇੜੇ ਸਕੂਲ ਬੱਸ ਹੇਠਾਂ ਆਉਣ ਕਾਰਨ 5 ਸਾਲਾ ਬੱਚੀ ਦੀ ਮੌਤ:ਸ੍ਰੀ ਚਮਕੋਰ ਸਾਹਿਬ ਦੇ ਨੇੜਲੇ ਪਿੰਡ ਖਾਨਪੁਰ ਵਿਖੇ ਸਕੂਲ ਬੱਸ ਥੱਲੇ ਆਉਣ ਕਾਰਣ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ ਵਿਖੇ ਯੂ.ਕੇ.ਜੀ ਜਮਾਤ 'ਚ ਪੜ੍ਹਦੀ ਸੀ। ਜਾਣਕਾਰੀ ਅਨੁਸਾਰ ਸ਼ਬਦਜੋਤ ਕੌਰ ਪੁੱਤਰੀ ਰਵਿੰਦਰ ਸਿੰਘ ਵਾਸੀ ਪਿੰਡ ਖਾਨਪੁਰ ਸਕੂਲ 'ਚੋਂ ਛੁੱਟੀ ਹੋਣ ਤੋਂ ਬਾਅਦ ਬੱਸ 'ਚ ਚੜ੍ਹ ਕੇ ਘਰ ਜਾ ਰਹੀ ਸੀ।ਇਸ ਦੌਰਾਨ ਜਦੋਂ ਬੱਚੀ ਸਕੂਲ ਬੱਸ ਤੋਂ ਉਤਰ ਕੇ ਅੱਗੇ ਤੋਂ ਲੰਘਣ ਲੱਗੀ ਤਾਂ ਬੱਸ ਨੇ ਆਪਣੀ ਲਪੇਟ ਲੈ ਲਿਆ।ਜਿਸ ਦੌਰਾਨ ਬੱਚੀ ਜਖਮੀ ਹੋ ਗਈ ਅਤੇ ਸਰਕਾਰੀ ਹਸਪਤਾਲ ਚਮਕੌਰ ਸਾਹਿਬ ਦਾਖਲ ਕਰਵਾਇਆ ਗਿਆ।ਜਿਸ ਨੂੰ ਕਿ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਰਕੇ ਵਾਪਰਿਆ ਹੈ।ਇਸ ਮੌਕੇ 'ਤੇ ਡੀ.ਐਸ.ਪੀ ਨਵਰੀਤ ਸਿੰਘ ਵਿਰਕ,ਥਾਣਾ ਮੁਖੀ ਸੁਖਵੀਰ ਸਿੰਘ,ਡੱਲਾ ਚੌਂਕੀ ਇੰਚਾਰਜ ਇੰਦਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ। -PTCNews


Top News view more...

Latest News view more...