Sat, Dec 13, 2025
Whatsapp

ਚੰਡੀਗੜ੍ਹ ਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ

Reported by:  PTC News Desk  Edited by:  Shanker Badra -- January 03rd 2020 06:45 PM -- Updated: January 08th 2020 08:52 PM
ਚੰਡੀਗੜ੍ਹ ਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ

ਚੰਡੀਗੜ੍ਹ ਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ

ਚੰਡੀਗੜ੍ਹ ਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ:ਚੰਡੀਗੜ੍ਹ : ਚੰਡੀਗੜ੍ਹ ਦੇ ਇੱਕ ਹੋਟਲ ’ਚਬੁੱਧਵਾਰ ਨੂੰਸੰਗਰੂਰ ਦੀ 27 ਸਾਲਾ ਨਰਸ ਦਾ ਗਲਾ ਵੱਢ ਕੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਵਾਰਦਾਤ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫ਼ੇਸ-2 ’ਚ ਵਾਪਰੀ ਹੈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (28) ਵਾਸੀ ਪਿੰਡ ਕਾਕੜਾ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਸੀ। ਉਹ ਮੁਹਾਲੀ ’ਚ ਨਰਸ ਸੀ। [caption id="attachment_375829" align="aligncenter" width="300"]Chandigarh Nurse murder case Police looking for Suspected accused Maninder Singh ਚੰਡੀਗੜ੍ਹਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ[/caption] ਇਸ ਕਤਲ ਤੋਂ ਬਾਅਦ ਹਾਲੇ ਤੱਕ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਦਾ ਕੁੱਝ ਵੀ ਪਤਾ ਨਹੀਂ ਲੱਗਿਆ। ਜਿਸ ਹੋਟਲ ’ਚੋਂ ਸਰਬਜੀਤ ਕੌਰ ਦੀ ਲਾਸ਼ ਮਿਲੀ ਹੈ, ਉੱਥੇ ਉਹ ਮਨਿੰਦਰ ਸਿੰਘ ਨਾਲ ਹੀ ਆਈ ਸੀ ਪਰ CCTV ਕੈਮਰਿਆਂ ਦੀ ਫ਼ੁਟੇਜ ਤੋਂ ਪਤਾ ਲੱਗਦਾ ਹੈ ਕਿ ਮਨਿੰਦਰ ਸਿੰਘ ਤਾਂ 31 ਦਸੰਬਰ ਦੀ ਰਾਤ ਨੂੰ 12:56 ਵਜੇ ਹੀ ਹੋਟਲ ਛੱਡ ਕੇ ਚਲਾ ਗਿਆ ਸੀ। ਹੁਣ ਚੰਡੀਗੜ੍ਹ ਪੁਲਿਸ ਨੇ ਮਨਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਆਪਣੀਆਂ ਚਾਰ ਟੀਮਾਂ ਪੰਜਾਬ ਭੇਜੀਆਂ ਹਨ। [caption id="attachment_375831" align="aligncenter" width="300"]Chandigarh Nurse murder case Police looking for Suspected accused Maninder Singh ਚੰਡੀਗੜ੍ਹਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ[/caption] ਇਸ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਪਹਿਲਾਂ ਵੀ ਆਪਣੀ ਇੱਕ ਸਾਬਕਾ ਗਰਲ ਫ਼ਰੈਂਡ ਦੇ ਕਤਲ ਕੇਸ ਵਿੱਚ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਉਹ ਕਤਲ 2010 ’ਚ ਹਰਿਆਣਾ ਦੇ ਕਰਨਾਲ ’ਚ ਹੋਇਆ ਸੀ। ਉਸ ਸਮੇਂ ਵੀ ਕੁੜੀ ਦਾ ਚਾਕੂ ਨਾਲ ਕਤਲ ਕੀਤਾ ਸੀ ਅਤੇ ਹੁਣ ਸਰਬਜੀਤ ਕੌਰ ਦਾ ਵੀ ਗਲ਼ਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਹੈ। [caption id="attachment_375828" align="aligncenter" width="300"]Chandigarh Nurse murder case Police looking for Suspected accused Maninder Singh ਚੰਡੀਗੜ੍ਹਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ[/caption] ਚੰਡੀਗੜ੍ਹ ਪੁਲਿਸ ਮੁਤਾਬਕ ਮਨਿੰਦਰ ਸਿੰਘ ਨੂੰ ਆਖ਼ਰੀ ਵਾਰ ਮੋਹਾਲੀ ਦੇ ਸੈਕਟਰ 91 ’ਚ ਵੇਖਿਆ ਗਿਆ ਸੀ। ਉਸ ਤੋਂ ਬਾਅਦ ਟੋਲ ਪਲਾਜ਼ਾ ਦੇ ਕਿਸੇ ਵੀ ਸੀਸੀਟੀਵੀ ਕੈਮਰੇ ਦੀ ਫ਼ੁਟੇਜ ਵਿੱਚ ਉਸ ਦੀ ਤਸਵੀਰ ਨਹੀਂ ਆਈ। ਮਨਿੰਦਰ ਸਿੰਘ ਜਾਂਦੇ ਸਮੇਂ ਸਰਬਜੀਤ ਕੌਰ ਦਾ ਮੋਬਾਇਲ ਫ਼ੋਨ ਵੀ ਆਪਣੇ ਨਾਲ ਲੈ ਗਿਆ ਹੈ ਤੇ ਉਹ ਫ਼ੋਨ 30 ਦਸੰਬਰ ਰਾਤੀਂ 9 ਵਜੇ ਤੋਂ ਹੀ ਬੰਦ ਆ ਰਿਹਾ ਹੈ। [caption id="attachment_375832" align="aligncenter" width="300"]Chandigarh Nurse murder case Police looking for Suspected accused Maninder Singh ਚੰਡੀਗੜ੍ਹਨਰਸ ਕਤਲ ਕਾਂਡ ਦੇ ਸ਼ੱਕੀ ਮੁਲਜ਼ਮ ਮਨਿੰਦਰ ਸਿੰਘ ਨੂੰ ਲੱਭ ਰਹੀ ਹੈ ਪੁਲਿਸ , ਪਹਿਲਾਂ ਵੀ ਕੀਤਾ ਸੀ ਅਜਿਹਾ ਕਾਰਨਾਮਾ[/caption] ਸਰਬਜੀਤ ਕੌਰ ਦੇ ਭਰਾ ਜਗਦੀਸ਼ ਸਿੰਘ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਮਨਿੰਦਰ ਸਿੰਘ ਦਾ ਫ਼ੋਨ ਆਇਆ ਸੀ ਤੇ ਉਸ ਨੇ ਸਰਬਜੀਤ ਕੌਰ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਸੀ ਪਰ ਉਸ ਦੀ ਪੇਸ਼ਕਸ਼ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਉਸ ਦੀ ਜਾਤੀ ਹੋਰ ਸੀ। ਉਸ ਨੇ ਇੱਕ ਵਾਰ ਫਿਰ ਕਾਲ ਕਰ ਕੇ ਦੱਸਿਆ ਸੀ ਕਿ ਸਰਬਜੀਤ ਕੌਰ ਉਸ ਨਾਲ ਵਿਸ਼ਵਾਸਘਾਤ ਕਰ ਰਹੀ ਹੈ ਤੇ ਉਸ ਨੂੰ ਇੰਝ ਨਹੀਂ ਕਰਨਾ ਚਾਹੀਦਾ। -PTCNews


Top News view more...

Latest News view more...

PTC NETWORK
PTC NETWORK