Sat, Jun 21, 2025
Whatsapp

ਚੰਡੀਗੜ੍ਹ: ਹੱਲੋਮਾਜਰਾ ਹੋਟਲ 'ਚ ਫਟੇ 2 ਸਿਲੰਡਰ, ਇਕ ਬੱਚੇ ਸਮੇਤ 6 ਲੋਕਾਂ ਨੂੰ ਬਾਹਰ ਕੱਢਿਆ ਸੁਰੱਖਿਅਤ

Reported by:  PTC News Desk  Edited by:  Riya Bawa -- March 07th 2022 03:42 PM -- Updated: March 07th 2022 03:44 PM
ਚੰਡੀਗੜ੍ਹ: ਹੱਲੋਮਾਜਰਾ ਹੋਟਲ 'ਚ ਫਟੇ 2 ਸਿਲੰਡਰ, ਇਕ ਬੱਚੇ ਸਮੇਤ 6 ਲੋਕਾਂ ਨੂੰ ਬਾਹਰ ਕੱਢਿਆ ਸੁਰੱਖਿਅਤ

ਚੰਡੀਗੜ੍ਹ: ਹੱਲੋਮਾਜਰਾ ਹੋਟਲ 'ਚ ਫਟੇ 2 ਸਿਲੰਡਰ, ਇਕ ਬੱਚੇ ਸਮੇਤ 6 ਲੋਕਾਂ ਨੂੰ ਬਾਹਰ ਕੱਢਿਆ ਸੁਰੱਖਿਅਤ

ਚੰਡੀਗੜ੍ਹ: ਚੰਡੀਗੜ੍ਹ ਦੇ ਸਨਅਤੀ ਖੇਤਰ ਦੇ ਨਾਲ ਲੱਗਦੇ ਹੱਲੋਮਾਜਰਾ ਵਿੱਚ ਬੀਤੀ ਦੇਰ ਰਾਤ ਭਾਰਤ ਹੋਟਲ ਵਿੱਚ ਦੋ ਸਿਲੰਡਰ ਫਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਿਲੰਡਰ ਫਟਣ ਦੌਰਾਨ ਭਾਰੀ ਨੁਕਸਾਨ ਹੋ ਗਿਆ ਹੈ। ਹਾਲਾਂਕਿ ਫਾਇਰ ਬ੍ਰਿਗੇਡਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਇਕ ਬੱਚੇ ਸਮੇਤ 6 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਚੰਡੀਗੜ੍ਹ: ਹੱਲੋਮਾਜਰਾ ਹੋਟਲ 'ਚ ਫਟੇ 2 ਸਿਲੰਡਰ, ਇਕ ਬੱਚੇ ਸਮੇਤ 6 ਲੋਕਾਂ ਬਾਹਰ ਕੱਢਿਆ ਸੁਰੱਖਿਅਤ ਰਾਮਦਰਬਾਰ ਦੇ ਫਾਇਰ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 12:25 ਵਜੇ ਹੱਲੋਮਾਜਰਾ ਸਥਿਤ ਧਵਨ ਹੋਟਲ 'ਚ ਦੋ ਸਿਲੰਡਰਾਂ 'ਚ ਧਮਾਕੇ ਨਾਲ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਰਸੋਈ ਵਿੱਚ 2 ਸਿਲੰਡਰ ਪਏ ਸਨ। ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਫਿਰ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਨਾਲ ਹੀ ਉਥੇ ਪਿਆ ਦੂਜਾ ਸਿਲੰਡਰ ਵੀ ਫਟ ਗਿਆ। ਹਾਦਸੇ ਦੇ ਸਮੇਂ ਹੋਟਲ ਦੇ ਵੱਖ-ਵੱਖ ਕਮਰਿਆਂ 'ਚ ਲੋਕ ਰੁਕੇ ਹੋਏ ਸਨ। ਸੂਚਨਾ ਮਿਲਣ 'ਤੇ ਫਾਇਰ ਸਟੇਸ਼ਨ ਤੋਂ 7881 ਫਾਇਰ ਟੈਂਡਰਾਂ ਸਮੇਤ ਫਾਇਰ ਮੋਟਰ ਸਾਈਕਲ, ਲੀਡਿੰਗ ਫਾਇਰ ਮੈਨ ਅਤੇ ਫਾਇਰ ਮੈਨ ਮੌਕੇ 'ਤੇ ਪਹੁੰਚ ਗਏ। ਅੱਗ ਹੋਟਲ ਦੀ ਰਸੋਈ ਤੋਂ ਸ਼ੁਰੂ ਹੋਈ ਅਤੇ ਚਾਰੇ ਪਾਸੇ ਫੈਲ ਗਈ।  ਚੰਡੀਗੜ੍ਹ: ਹੱਲੋਮਾਜਰਾ ਹੋਟਲ 'ਚ ਫਟੇ 2 ਸਿਲੰਡਰ, ਇਕ ਬੱਚੇ ਸਮੇਤ 6 ਲੋਕਾਂ ਬਾਹਰ ਕੱਢਿਆ ਸੁਰੱਖਿਅਤ ਇਹ ਵੀ ਪੜ੍ਹੋ: Exit Poll 2022: ਕੀ ਹੁੰਦਾ ਹੈ ਐਗਜ਼ਿਟ ਪੋਲ? ਕਿਵੇਂ ਕੀਤੇ ਜਾਂਦੇ ਹਨ ਤਿਆਰ? ਜਾਣੋ ਪੂਰੀ ਜਾਣਕਾਰੀ ਇਕ LINK 'ਚ ਫਾਇਰ ਕਰਮੀਆਂ ਨੇ ਹੋਟਲ ਦੀ ਪਹਿਲੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ 'ਤੇ ਰਹਿ ਰਹੇ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ, ਰੇਣੂ, ਜਸਵਿੰਦਰ ਸਿੰਘ (50), ਸੰਜੇ ਸਿੰਘ (30), ਸੀਮਾ (5) ਅਤੇ ਸਪਨਾ (27) ਹੋਟਲ ਦੇ ਵੱਖ-ਵੱਖ ਕਮਰਿਆਂ ਵਿੱਚ ਸਨ ਜਿੱਥੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਲੀਡਿੰਗ ਫਾਇਰ ਮੈਨ ਨੇ ਟੀਮ ਸਮੇਤ ਅੱਧੀ ਰਾਤ ਕਰੀਬ 2 ਵਜੇ ਸਿਲੰਡਰ ਨੂੰ ਬਾਹਰ ਕੱਢਿਆ ਅਤੇ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।  ਚੰਡੀਗੜ੍ਹ: ਹੱਲੋਮਾਜਰਾ ਹੋਟਲ 'ਚ ਫਟੇ 2 ਸਿਲੰਡਰ, ਇਕ ਬੱਚੇ ਸਮੇਤ 6 ਲੋਕਾਂ ਬਾਹਰ ਕੱਢਿਆ ਸੁਰੱਖਿਅਤ -PTC News


Top News view more...

Latest News view more...

PTC NETWORK
PTC NETWORK